ਜਲੰਧਰ : ਜਲੰਧਰ ਦੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲਣ ਦੀ ਪਾਰਕਿੰਗ ਦੇ ਨੇੜੇ ਕਾਫੀ ਦਿਨਾਂ ਤੋਂ ਉਥੇ ਦੁਕਾਨਾਂ ਨੂੰ ਲੈ ਕੇ ਮੁੱਦਾ ਚੱਲ ਰਿਹਾ ਸੀ ਦਰਅਸਲ ਉਸ ਪਾਰਕਿੰਗ ਦੇ ਕੋਲ ਜਿੰਨੀ ਵੀ ਜਗ੍ਹਾ ਸੀ ਉਥੇ ਕੁਝ ਦੁਕਾਨਦਾਰ ਆਪਣੀਆਂ ਫੜੀਆਂ ਲਗਾ ਕੇ ਦੁਕਾਨਾਂ ਲਗਾਉਂਦੇ ਸਨ ਅਤੇ ਉਸ ਜਗ੍ਹਾ ਤੇ ਤਹਿਸੀਲਦਾਰ ਵੱਲੋਂ ਤਾਲਾ ਲਗਾ ਦਿੱਤਾ ਗਿਆ ਸੀ ਤਾਂ ਜੋ ਕਿ ਦੁਕਾਨਦਾਰ ਉੱਥੇ ਫੜੀਆਂ ਨਾ ਲਗਾ ਸਕਣ।
ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਦੁਕਾਨਾਂ ਦਾ ਮੁੱਦਾ ਸੁਲਝਿਆ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਅਤੇ ਗੁਰਦੁਆਰਾ ਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਮਸਲਾ ਸੁਲਝਾ ਦਿੱਤਾ ਗਿਆ ਹੈ ਅਤੇ ਗੁਰਦੁਆਰੇ ਤੇ ਰਸੀਵਰ ਵੱਲੋਂ ਪਾਰਕਿੰਗ ਗੇਟ ਦੇ ਲੱਗੇ ਤਾਲੇ ਨੂੰ ਖੁਲ੍ਹਵਾ ਦਿੱਤਾ ਗਿਆ।
ਇਸ ਸੰਬੰਧ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਜਗ੍ਹਾ ਦੁਕਾਨਦਾਰਾਂ ਦੇ ਫਡ਼੍ਹੀਆਂ ਲਗਾਉਣ ਦੀ ਹੈ ਅਤੇ ਕਿਸੇ ਨੂੰ ਵੀ ਇਸ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਇਹ ਜ਼ਮੀਨ ਪਿੰਡ ਦੀ ਪੰਚਾਇਤ ਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਇੱਥੇ ਆ ਕੇ ਆਪਣੀਆਂ ਫੜੀਆਂ ਲਗਾ ਸਕਦੇ ਹਨ।
ਜਿਹੜੇ ਦੁਕਾਨਦਾਰ ਪਿਛਲੇ ਕਈ ਸਾਲਾਂ ਤੋਂ ਉੱਥੇ ਫੜਿਆ ਲਗਾਉਂਦੇ ਹਨ ਉਨ੍ਹਾਂ ਦੇ ਰੁਜ਼ਗਾਰ ਇਸੇ ਤਰ੍ਹਾਂ ਹੀ ਇੱਥੇ ਚੱਲਣਗੇ ਅਤੇ ਉਹ ਇਸੇ ਤਰ੍ਹਾਂ ਹੀ ਆਪਣੇ ਘਰ ਦਾ ਗੁਜ਼ਾਰਾ ਇੱਥੇ ਫੜੀਆਂ ਲਗਾ ਕੇ ਕਰਨਗੇ ਪਰ ਕਿਸੇ ਵੀ ਦੁਕਾਨਦਾਰ ਨੂੰ ਇਹ ਹੱਕ ਨਹੀਂ ਹੈ ਕਿ ਉਹ ਇਸ ਜਗ੍ਹਾ ਤੇ ਕਬਜ਼ਾ ਕਰੇ ਜੇਕਰ ਕੋਈ ਦੁਕਾਨਦਾਰ ਆਹੂਜਾ ਕਰਦਾ ਹੈ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਡਰੋਨ ਹਮਲਾ: ਪੰਜਾਬ ਡੀਜੀਪੀ ਦਾ ਵੱਡਾ ਪਲਾਨ ਆਇਆ ਸਾਹਮਣੇ
ਜ਼ਾਹਿਰ ਦੀ ਗੱਲ ਹੈ ਕਿ ਇਸ ਜਗ੍ਹਾ ਉੱਤੇ ਕਾਫੀ ਸਾਲਾਂ ਤੋਂ ਕੁਝ ਦੁਕਾਨਦਾਰ ਆਪਣੀਆਂ ਫੜੀਆਂ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਅਤੇ ਇਸ ਮਸਲੇ ਦੇ ਚੱਲਦਿਆਂ ਉਨ੍ਹਾਂ ਦੀ ਰੁਜ਼ਗਾਰ ਵਿੱਚ ਵੀ ਕਈ ਮੁਸ਼ਕਿਲਾਂ ਆਈਆਂ ਸੀ ਲੇਕਿਨ ਹੁਣ ਪ੍ਰਸ਼ਾਸਨ ਅਤੇ ਪੰਚਾਇਤ ਵੱਲੋਂ ਇਸ ਨੂੰ ਹੱਲ ਕਰ ਦਿੱਤਾ ਗਿਆ ਹੈ। ਜਿਸ ਤੇ ਦੁਕਾਨਦਾਰ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਅਤੇ ਮੁੜ ਤੋਂ ਤੱਲ੍ਹਣ ਪਿੰਡ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ।