ਜਲੰਧਰ: ਟੋਕੀਓ ਓਲੰਪਿਕ ਵਿੱਚ ਮੈਡਲ ਲੈਣ ਤੋਂ ਬਾਅਦ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਨ ਆਪਣੇ ਸ਼ਹਿਰ ਜਲੰਧਰ ਪਹੁੰਚੇ। ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ।
ਇਸ ਤੋਂ ਬਾਅਦ ਤਿੰਨੇ ਖਿਡਾਰੀ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚੇ 'ਤੇ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ। ਜਿਸ ਤੋਂ ਬਾਅਦ ਇਹ ਤਿੰਨੇ ਖਿਡਾਰੀ ਆਪਣੇ ਪਿੰਡ ਦੇ ਉਸ ਗਰਾਊਂਡ ਨੂੰ ਸਜਦਾ ਵੀ ਕੀਤਾ ਜਿਸ ਨੇ ਉਨ੍ਹਾਂ ਨੂੰ ਓਲੰਪਿਕ ਵਿੱਚ ਮੈਡਲ ਦਿਵਾਇਆ ਹੈ।
ਹਾਕੀ ਟੀਮ ਕਪਤਾਨ ਨੇ ਮੈਡਲ ਦਿਵਾਉਣ ਵਾਲੇ ਗਰਾਊਂਡ ਨੂੰ ਕੀਤਾ ਸਜਦਾ ਪਿੰਡ ਦੇ ਗਰਾਊਂਡ 'ਚ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਗਰਾਊਂਡ 'ਚ ਖੇਡਣ ਵਾਲੇ ਬੱਚਿਆਂ ਸਮੇਤ ਪਿੰਡ ਦੇ ਲੋਕਾਂ ਨੇ ਭਰਵਾਂ ਸੁਆਗਤ ਕੀਤਾ। ਇਸ ਮੌਂਕੇ ਗਰਾਊਂਡ ਵਿੱਚ ਖੇਡਣ ਵਾਲੇ ਖਿਡਾਰੀਆਂ ਨੇ ਆਪਣੀਆਂ ਹਾਕੀਆਂ ਉੱਪਰ ਚੁੱਕ ਕੇ ਫੁੱਲਾਂ ਦੀ ਵਰਖਾਂ ਕਰਕੇ ਉਨ੍ਹਾਂ ਦੀ ਗਰਾਊਂਡ ਵਿੱਚ ਐਂਟਰੀ ਕਰਵਾਈ।
ਜਿਸ ਤੋਂ ਬਾਅਦ ਤਿੰਨੇ ਖਿਡਾਰੀਆਂ ਨੇ ਪਹਿਲੇ ਗਰਾਊਂਡ ਨੂੰ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਗਰਾਊਂਡ ਵਿੱਚ ਐਂਟਰ ਹੋਏ 'ਤੇ ਢੋਲ ਵਾਜਿਆਂ ਨਾਲ ਗਰਾਊਂਡ ਵਿੱਚ ਜਸ਼ਨ ਮਨਾਇਆ ਗਿਆ।
ਇਹ ਵੀ ਪੜ੍ਹੋ:- ਟੋਕੀਓ ਓਲਪਿੰਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ’ਤੇ ਸਰਕਾਰ ਮਿਹਰਬਾਨ