ਜਲੰਧਰ: ਜਾਣਾਕਾਰੀ ਅਨੁਸਾਰ ਹੱਤਿਆ ਉਸ ਵੇਲੇ ਹੋਈ ਜਦ ਮਿਕੀ ਗੋਪਾਲ ਨਗਰ ਤੋਂ ਕ੍ਰਿਸ਼ਨ ਮੁਰਾਰੀ ਮੰਦਿਰ ਵੱਲ ਆਪਣੇ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ।ਘਟਨਾ ਦੇ ਫੌਰਨ ਬਾਅਦ ਸੁਖਮੀਤ ਡਿਪਟੀ ਨੂੰ ਜਲੰਧਰ ਦੇ ਸੱਤਿਅਮ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਮ੍ਰਿਤਕ ਦਦੇ ਸਰੀਰ ਵਿਚ ਤਕਰੀਬਨ ਅੱਧਾ ਦਰਜਨ ਗੋਲੀਆਂ ਮਾਰੀਆਂ ਗਈਆਂ ਜੋ ਉਸ ਦੀ ਲੱਤ ਪੇਟ ਅਤੇ ਸਿਰ ਵਿੱਚ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋਈ . ਦੱਸ ਦੇਈਏ ਕਿ ਜਲੰਧਰ ਵਿਚ 2008 ਵਿੱਚ ਮਿੱਕੀ ਅਗਵਾ ਕਾਂਡ ਦਾ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਅਗਨਵਾਕਾਰਾਂ ਵੱਲੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਗਈ ਸੀ ਅਤੇ ਜਦ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕੀਤਾ ਤਾਂ ਇਸ ਦਾ ਮੁੱਖ ਆਰੋਪੀ ਸੁਖਮੀਤ ਡਿਪਟੀ ਹੀ ਸੀ ਜੋ ਹੁਣ ਕੁਝ ਸਮਾਂ ਪਹਿਲਾਂ ਇਸ ਪੂਰੇ ਮਾਮਲੇ ਵਿੱਚ ਜੇਲ੍ਹ ਚ ਆਪਣੀ ਸਜ਼ਾ ਕੱਟ ਕੇ ਵਾਪਸ ਆਇਆ ਸੀ।
ਸਾਬਕਾ ਕੌਂਸਲਰ ਦਿਨ-ਦਿਹਾੜੇ ਗੋਲੀਆਂ ਮਾਰਕੇ ਭੁੰਨਿਆਂ - ਪੁਲਿਸ
ਜਲੰਧਰ ਦੇ ਗੋਪਾਲ ਨਗਰ ਇਲਾਕੇ ਨੇੜੇ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਸਵਿਫਟ ਕਾਰ ਵਿੱਚ ਆਏ ਤਿੰਨ ਨੌਜਵਾਨਾਂ ਨੇ 2008 ਵਿੱਚ ਜਲੰਧਰ ਵਿੱਚ ਹੋਏ ਮਿੱਕੀ ਅਗਵਾ ਕਾਂਡ ਦੇ ਮੁੱਖ ਮੁਲਜ਼ਮ ਅਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ
ਸਾਬਕਾ ਕੌਂਸਲਰ ਦਾ ਦਿਨ-ਦਿਹਾੜੇ ਗੋਲੀਆਂ ਮਾਰਕੇ ਭੁੰਨਿਆਂ
ਸੁਖਮੀਤ ਡਿਪਟੀ ਦੇ ਚਚੇਰੇ ਭਰਾ ਦਾ ਕਹਿਣਾ ਹੈ ਕਿ ਉਸ ਨੂੰ ਸ਼ਾਮ ਇੱਕ ਫੋਨ ਆਇਆ ਸੀ ਕਿ ਕਿਸੇ ਦਾ ਜਨਮਦਿਨ ਮਨਾਉਣਾ ਹੈ ਤੇ ਕੇਕ ਕੱਟਣਾ ਹੈ ਜਿਸ ਤੋਂ ਬਾਅਦ ਡਿਪਟੀ ਆਪਣੇ ਘਰੋਂ ਰਵਾਨਾ ਹੋਇਆ ਲੇਕਿਨ ਥੋੜ੍ਹੀ ਦੇਰ ਬਾਅਦ ਹੀ ਦੁਬਾਰਾ ਫ਼ੋਨ ਆ ਗਿਆ ਕਿ ਡਿਪਟੀ ਨੂੰ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ।ਉੱਧਰ ਇਸ ਪੂਰੇ ਮਾਮਲੇ ਵਿਚ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਪਿੰਡ ਜਿਉਂਦ ਚ ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ, ਕਈ ਜ਼ਖ਼ਮੀ