ਜਲੰਧਰ :ਪਾਕਿਸਤਾਨ ਵੱਲੋਂ ਫੜੇ ਗਏ 6 ਪੰਜਾਬੀ ਨੌਜਵਾਨਾਂ ਦੇ ਪਰਿਵਾਰ ਵਾਲੇ ਹੁਣ ਸਰਕਾਰ ਅੱਗੇ ਉਹਨਾਂ ਨੂੰ ਪਾਕਿਸਤਾਨ ਤੋਂ ਛੁਡਾ ਕੇ ਵਾਪਿਸ ਪੰਜਾਬ ਲਿਆਉਣ ਦੀ ਮੰਗ ਕਰ ਰਹੇ ਹਨ। ਪਰਿਵਾਰਾ ਦਾ ਕਹਿਣਾ ਹੈ ਕਿ ਉਹ ਕੋਈ ਸਮਗਲਰ ਨਹੀਂ ਸਗੋਂ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰ ਰਹੇ ਹਨ।
ਪਾਕਿਸਤਾਨ 'ਚ ਫੜੇ ਪੰਜਾਬੀ ਨੌਜਵਾਨ ਦੇ ਪਰਿਵਾਰ ਦੀ ਸਰਕਾਰ ਨੂੰ ਗੁਹਾਰ, ਪੜ੍ਹੋ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਨੂੰ ਲੈ ਕੇ ਕੀ ਬੋਲਿਆ ਪਰਿਵਾਰ - ਜਲੰਧਰ ਦੀਆਂ ਖਬਰਾਂ
ਪਾਕਿਸਤਾਨ ਵਿੱਚ ਫੜ੍ਹੇ ਗਏ 6 ਪੰਜਾਬੀ ਨੌਜਵਾਨਾਂ ਵਿੱਚ ਇਕ ਨੌਜਵਾਨ ਜਲੰਧਰ ਦੇ ਲਾਗਲੇ ਪਿੰਡ ਦਾ ਵੀ ਹੈ। ਜਾਣਕਾਰੀ ਮੁਤਾਬਿਕ ਪਰਿਵਾਰ ਨੇ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਦੇ ਇਲਜ਼ਾਮ ਖਾਰਜ ਕੀਤੇ ਹਨ। ਪੜ੍ਹੋ ਕੀ ਕਹਿਣਾ ਹੈ ਪਰਿਵਾਰ ਦਾ...
Published : Aug 23, 2023, 7:48 PM IST
ਜਲੰਧਰ ਦਾ ਵੀ ਹੈ ਪੀੜਤ : ਜ਼ਿਕਰਜੋਗ ਹੈ ਕਿ ਪਾਕਿਸਤਾਨ ਵੱਲੋਂ 6 ਪੰਜਾਬੀ ਨੌਜਵਾਨਾਂ ਗ੍ਰਿਫ਼ਤਾਰ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਇਹ ਲੋਕ ਪਾਕਿਸਤਾਨ ਵਿਚ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਲਈ ਗਏ ਹਨ। ਇਹਨਾ ਨੌਜਵਾਨਾਂ ਵਿਚੋਂ 4 ਫਿਰੋਜਪੁਰ, ਇਕ ਲੁਧਿਆਣਾ ਅਤੇ ਇੱਕ ਜਲੰਧਰ ਦਾ ਹੈ। ਜਲੰਧਰ ਦਾ ਰਹਿਣ ਵਾਲਾ ਰਤਨਪਾਲ ਮਹਿਤਪੁਰ ਇਲਾਕੇ ਦੇ ਪਿੰਡ ਖੈਰਾ ਦਾ ਰਹਿਣ ਵਾਲਾ ਹੈ। ਰਤਨਪਾਲ ਦਾ ਪਰਿਵਾਰ ਸਤਲੁਜ ਦਰਿਆ ਦੇ ਕੰਡੇ ਰਹਿੰਦਾ ਹੈ। ਉਸਦੇ ਤਾਏ ਕਰਤਾਰ ਸਿੰਘ ਨੇ ਦੱਸਿਆ ਕੇ ਰਤਨਪਾਲ ਨੂੰ ਉਨ੍ਹਾਂ ਵੱਲੋਂ ਆਪਣੇ ਵੱਡੇ ਭਰਾ ਮੁਹਿੰਦਰ ਸਿੰਘ ਵੱਲੋਂ ਗੋਦ ਲਿਆ ਗਿਆ ਸੀ। ਕਿਓਂਕਿ ਉਸਦੀ ਆਪਣੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਮੁਤਾਬਕ ਰਤਨਪਾਲ ਦਿਹਾੜੀ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਇਸਦੇ ਨਾਲ ਨਾਲ ਟਰੈਕਟਰ ਟਰਾਲੀ ਵੀ ਚਲਾ ਲੈਂਦਾ ਸੀ। ਉਸ ਉੱਪਰ ਲੜਾਈ ਝਗੜੇ ਦਾ ਮਾਮਲਾ ਦਰਜ ਹੈ ਪਰ ਉਸਨੇ ਕਦੀ ਨਸ਼ੇ ਅਤੇ ਹਥਿਆਰਾਂ ਵੱਲ ਧਿਆਨ ਨਹੀਂ ਦਿੱਤਾ ਹੈ।
- Exclusive Interview: ITBP ਦੀ ਮੁਸਤੈਦੀ ਨੇ ਬਚਾਈ 3 ਅਧਿਆਪਕਾਂ ਦੀ ਜਾਨ, ਦੱਸੀ ਹਾਦਸੇ ਤੋਂ ਲੈ ਕੇ ਰੈਸਕਿਊ ਤੱਕ ਦੀ ਪੂਰੀ ਜਾਣਕਾਰੀ
- ਚੰਦਰਯਾਨ- 3 ਦੀ ਚੰਦਰਮਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਹੱਥਾਂ 'ਚ ਤਿਰੰਗੇ ਫੜ ਮਨਾ ਰਹੇ ਖੁਸ਼ੀ
- ਚੰਦਰਯਾਨ 3 ਸੋਫਟ ਲੈਂਡਿੰਗ ਲਈ ਦੁਆਵਾਂ ਦਾ ਦੌਰ ਜਾਰੀ, ਪੀਯੂ ਵਿੱਚ ਵਿਖਾਇਆ ਜਾਵੇਗਾ ਲਾਈਵ
ਉਨ੍ਹਾਂ ਦੱਸਿਆ ਕਿ ਰਤਨਪਾਲ 27 ਜੁਲਾਈ ਨੂੰ ਘਰੋਂ ਗਿਆ ਸੀ ਅਤੇ 28 ਤਾਰੀਕ ਨੂੰ ਉਹਨਾਂ ਨੂੰ ਪੁਲਿਸ ਵੱਲੋਂ ਜਾਣਕਾਰੀ ਮਿਲੀ ਕਿ ਉਹ ਪਾਕਿਸਤਾਨ ਵਿੱਚ ਫੜਿਆ ਗਿਆ ਹੈ। ਰਤਨਪਾਲ ਦੀ ਪਤਨੀ ਸੁਰਜੀਤ ਕੌਰ ਦਾ ਕਹਿਣਾ ਹੈ ਕਿ ਰਤਨਪਾਲ ਨਾਲ ਉਸਦਾ 13 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਉਸਦੇ ਦੋ ਬੱਚੇ ਵੀ ਹਨ। ਉਸਨੇ ਦੱਸਿਆ ਕਿ ਉਹ ਦੋਵੇਂ ਮਿਹਨਤ ਮਜਦੂਰੀ ਕਰਕੇ ਆਪਣਾ ਘਰ ਚਲਾਉਂਦੇ ਹਨ। ਉਸਨੇ ਕਿਹਾ ਕਿ ਰਤਨਪਾਲ ਦਾ ਕਿਸੇ ਸਮਗਲਿੰਗ ਦੇ ਮਾਮਲੇ ਵਿਚ ਕੋਈ ਲੈਣਾ ਦੇਣਾ ਨਹੀਂ ਹੈ।