ਪਟਿਆਲਾ: ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਦੇ ਵੱਲੋਂ ਅਚਾਨਕ ਬੱਸ ਅੱਡਿਆਂ ਦੀ ਕੀਤੀ ਜਾ ਰਹੀ ਚੈਕਿੰਗ (Checking) ਦਾ ਅਸਰ ਪਟਿਆਲਾ ਦੇ ਵਿੱਚ ਵੀ ਨਜ਼ਰ ਆਉਣ ਲੱਗ ਪਿਆ ਹੈ।0 ਪਟਿਆਲਾ ਦੇ ਵਿੱਚ ਰਾਜਾ ਵੜਿੰਗ ਦੇ ਅਚਾਨਕ ਦੌਰੇ ਦੀਆਂ ਅਫਵਾਹਾਂ ਤੋਂ ਬਾਅਦ ਪੀਆਰਟੀਸੀ ਦੇ ਅਫ਼ਸਰ (PRTC officers) ਹਰਕਤ ਵਿੱਚ ਆ ਗਏ ਹਨ। ਕਈ ਮਹੀਨਿਆਂ ਤੋਂ ਗੰਦਗੀ ਦੀ ਸਮੱਸਿਆ ਨਾਲ ਜੂਝ ਰਹੇ ਬੱਸ ਸਟੈਂਡ (Bus stand) ‘ਚ ਸਫਾਈ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ।
ਜ਼ਿਕਰਯੋਗ ਹੈ ਕਿ ਬੱਸ ਸਟੈਂਡ ਦੀ ਸਫਾਈ ਦਾ ਠੇਕਾ ਇੱਕ ਨਿੱਜੀ ਠੇਕੇਦਾਰ ਨੂੰ ਦਿੱਤਾ ਗਿਆ ਪਰ ਬੱਸ ਅੱਡੇ (Bus stand) ਦੇ ਵਿੱਚ ਸਫਾਈ ਦੇ ਪ੍ਰਬੰਧ ਨਾ ਹੋਣ ਕਰਕੇ ਆਮ ਲੋਕਾਂ ਅਤੇ ਬੱਸ ਚਾਲਕਾਂ ਕੰਡਕਟਰਾਂ ਦੇ ਨਾਲ ਨਾਲ ਬੱਸ ਸਟਾਫ ਨੂੰ ਵੀ ਬਹੁਤ ਪ੍ਰੇਸ਼ਾਨੀ ਹੋ ਰਹੀਂ ਸੀ। ਪੰਜਾਬ ‘ਚ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਦੇ ਮਗਰੋਂ ਜਿਸ ਤਰਾਂ ਰਾਜਾ ਵੜਿੰਗ ਐਕਸ਼ਨ ਦੇ ਵਿੱਚ ਆਏ ਹਨ ਉਸਨੂੰ ਲੈਕੇ ਪੀ ਆਰ ਟੀ ਸੀ ਦੇ ਮੁਲਾਜ਼ਮ ਹਰਕਤ ਦੇ ਵਿੱਚ ਆਏ ਹਨ।