ਪੰਜਾਬ

punjab

ETV Bharat / state

ਕੋਵਿਡ ਟੈਸਟ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ

ਜਲੰਧਰ ਦੇ ਨਕੋਦਰ ਚੌਂਕ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੋਵਿਡ ਟੈਸਟ ਕਰਨ ਵਾਲੀ ਟੀਮ ਨੇ ਸਾਈਕਲ ਸਵਾਰ ਇੱਕ ਵਿਅਕਤੀ ਨੂੰ ਰੋਕ ਕੇ ਉਸ ਦਾ ਟੈਸਟ ਕਰਨਾ ਚਾਹਿਆ। ਸਾਈਕਲ ਸਵਾਰ ਵਿਅਕਤੀ ਨੇ ਕਿਹਾ ਕਿ ਉਹ ਪਹਿਲੇ ਹੀ ਕੋਵਿਡ ਦੇ ਟੀਕੇ ਲਗਵਾ ਚੁੱਕਿਆ ਹੈ ਅਤੇ ਉਹ ਆਪਣਾ ਟੈਸਟ ਨਹੀਂ ਕਰਾਏਗਾ।

ਕੋਵਿਡ ਟੈਸਟ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ
ਕੋਵਿਡ ਟੈਸਟ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ

By

Published : Aug 31, 2021, 4:26 PM IST

ਜਲੰਧਰ: ਜਲੰਧਰ ਦੇ ਨਕੋਦਰ ਚੌਂਕ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੋਵਿਡ ਟੈਸਟ ਕਰਨ ਵਾਲੀ ਟੀਮ ਨੇ ਸਾਈਕਲ ਸਵਾਰ ਇੱਕ ਵਿਅਕਤੀ ਨੂੰ ਰੋਕ ਕੇ ਉਸ ਦਾ ਟੈਸਟ ਕਰਨਾ ਚਾਹਿਆ। ਸਾਈਕਲ ਸਵਾਰ ਵਿਅਕਤੀ ਨੇ ਕਿਹਾ ਕਿ ਉਹ ਪਹਿਲੇ ਹੀ ਕੋਵਿਡ ਦੇ ਟੀਕੇ ਲਗਵਾ ਚੁੱਕਿਆ ਹੈ ਅਤੇ ਉਹ ਆਪਣਾ ਟੈਸਟ ਨਹੀਂ ਕਰਾਏਗਾ।

ਪਰ ਮੈਡੀਕਲ ਟੀਮ ਅਤੇ ਪੁਲਿਸ ਵੱਲੋਂ ਜ਼ਬਰਦਸਤੀ ਕੀਤੇ ਜਾਣ ਤੋਂ ਬਾਅਦ ਉਕਤ ਵਿਅਕਤੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਸੜਕ ਤੇ ਸਿਰ ਮਾਰ-ਮਾਰ ਕੇ ਆਪਣੇ ਆਪ ਨੂੰ ਜ਼ਖ਼ਮੀ ਕਰ ਲਿਆ। ਇਹ ਸਭ ਦੇਖ ਕੇ ਉੱਥੇ ਖੜ੍ਹੇ ਲੋਕਾਂ ਦੀ ਮੈਡੀਕਲ ਟੀਮ ਨਾਲ ਹੱਥੋਪਾਈ ਸ਼ੁਰੂ ਹੋ ਗਈ।

ਕੋਵਿਡ ਟੈਸਟ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ

ਮਹਿੰਦਰ ਰਾਵਤ ਨਾਮ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਸਾਇਕਲ 'ਤੇ ਕੀਤੇ ਜਾ ਰਿਹਾ ਸੀ ਅਤੇ ਉਸ ਦੇ ਮਾਸਕ ਨਾ ਲੱਗਾ ਹੋਣ ਕਰਕੇ ਉਸ ਨੂੰ ਸਿਹਤ ਵਿਭਾਗ ਦੀ ਕੋਰੋਨਾ ਟੈਸਟ ਕਰਨ ਵਾਲੀ ਟੀਮ ਨੇ ਰੋਕਿਆ ਅਤੇ ਕਿਹਾ ਕਿ ਉਸ ਨੂੰ ਆਪਣਾ ਕੋਵਿਡ ਟੈਸਟ ਕਰਾਉਣਾ ਪਏਗਾ। ਮਹਿੰਦਰ ਰਾਵਤ ਨੇ ਕਿਹਾ ਕਿ ਉਹ ਪਹਿਲੇ ਹੀ ਕੋਵਿਡ ਵੈਕਸੀਨ ਲਗਵਾ ਚੁੱਕਿਆ ਹੈ ਅਤੇ ਉਹ ਟੈਸਟ ਨਹੀਂ ਕਰਵਾਏਗਾ।

ਜਿਸ ਤੋਂ ਬਾਅਦ ਮੈਡੀਕਲ ਟੀਮ ਅਤੇ ਉਸ ਵਿਅਕਤੀ ਵਿੱਚ ਝੜਪ ਹੋ ਗਈ ਇਸ ਦੌਰਾਨ ਮਹਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਅਤੇ ਮੈਡੀਕਲ ਟੀਮ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਹੈ।

ਉੱਧਰ ਇਸ ਪੂਰੇ ਮਾਮਲੇ ਤੇ ਇਲਾਕੇ ਦੇ SHO ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਕੋਰੋਨਾ ਦੀ ਤੀਜੀ ਵੇਵ ਤੋਂ ਪਹਿਲਾਂ ਕੀਤੇ ਇਹ ਖ਼ਾਸ ਪ੍ਰਬੰਧ...

ABOUT THE AUTHOR

...view details