ਪੰਜਾਬ

punjab

ETV Bharat / state

Murder of three sisters: ਜਲੰਧਰ 'ਚ ਤਿੰਨ ਸਕੀਆਂ ਭੈਣਾਂ ਦਾ ਪਿਓ ਨੇ ਕੀਤਾ ਕਤਲ, ਆਰਥਿਕ ਮੰਦਹਾਲੀ ਦੱਸਿਆ ਕਾਰਣ, ਪੁਲਿਸ ਨੇ ਕੀਤਾ ਖ਼ੁਲਾਸਾ - Murder of three sisters

ਜਲੰਧਰ ਦੇ ਕਾਨਪੁਰ ਇਲਾਕੇ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਬੰਦ ਬਕਸੇ ਵਿੱਚੋਂ ਤਿੰਨ ਸਕੀਆਂ ਭੈਣਾਂ ਦੀਆਂ ਦੀਆਂ ਲਾਸ਼ਾ ਮਿਲੀਆਂ। ਜਲੰਧਰ ਪੁਲਿਸ (Jalandhar Police) ਨੇ ਹੁਣ ਖੁਲਾਸਾ ਕੀਤਾ ਹੈ ਕਿ ਤਿੰਨਾਂ ਸਕੀਆਂ ਭੈਣਾਂ ਨੂੰ ਖੁਦ ਉਨ੍ਹਾਂ ਦੇ ਪਿਤਾ ਨੇ ਹੀ ਕਤਲ ਕੀਤਾ ਹੈ।

Death of three sisters: ਜਲੰਧਰ ਵਿਖੇ ਤਿੰਨ ਸਕੀਆਂ ਭੈਣਾਂ ਦੀ ਸ਼ੱਕੀ ਹਾਲਾਤ 'ਚ ਮੌਤ, ਬੰਦ ਬਕਸੇ 'ਚ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ
Death of three sisters: ਜਲੰਧਰ ਵਿਖੇ ਤਿੰਨ ਸਕੀਆਂ ਭੈਣਾਂ ਦੀ ਸ਼ੱਕੀ ਹਾਲਾਤ 'ਚ ਮੌਤ, ਬੰਦ ਬਕਸੇ 'ਚ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ

By ETV Bharat Punjabi Team

Published : Oct 2, 2023, 3:25 PM IST

Updated : Oct 2, 2023, 5:45 PM IST

ਪੁਲਿਸ ਨੇ ਕੀਤਾ ਖ਼ੁਲਾਸਾ

ਜਲੰਧਰ: ਸ਼ਹਿਰ ਜਲੰਧਰ ਦੇ ਪਠਾਨਕੋਟ ਹਾਈਵੇ 'ਤੇ ਪੈਂਦੇ ਕਾਨਪੁਰ 'ਚ ਅੱਜ ਤੜਕੇ ਦਿਲ ਦਹਿਲਾ ਦੇਣ ਵਾਲੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਤਿੰਨ ਸਕੀਆਂ ਭੈਣਾਂ (Death of three Saki sisters) ਦੀਆਂ ਲਾਸ਼ਾਂ ਘਰ ਦੇ ਬਾਹਰ ਲੋਹੇ ਦੇ ਟਰੰਕ ਵਿੱਚ ਬੰਦ ਪਈਆਂ ਮਿਲੀਆਂ। ਤਿੰਨੇ ਭੈਣਾਂ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਮਾਮਲੇ ਵਿੱਚ ਹੁਣ ਐੱਸਐੱਸਪੀ ਮੁਖਵਿੰਦਰ ਸਿੰਘ ਨੇ ਖੁਲਾਸਾ ਕਰਦਿਆਂ ਕਿਹਾ ਕਿ ਤਿੰਨ ਭੈਣਾਂ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਹੀ ਸ਼ਰਾਬੀ ਪਿਤਾ ਨੇ ਕੀਤਾ ਹੈ।

'ਸਕੀਆਂ ਭੈਣਾਂ ਦਾ ਪਿਤਾ ਨੇ ਕੀਤਾ ਕਤਲ'

ਕਤਲ ਦਾ ਕਾਰਣ ਆਰਥਿਕ ਮੰਦਹਾਲੀ:ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਿਰਾਸਤ 'ਚ ਪੁੱਛਗਿੱਛ ਦੌਰਾਨ ਸੁਨੀਲ ਮੰਡਲ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਕਿ ਗਰੀਬੀ ਤੋਂ ਤੰਗ ਆ ਕੇ ਉਸ ਨੇ ਆਪਣੀਆਂ ਤਿੰਨ ਬੇਟੀਆਂ ਅੰਮ੍ਰਿਤਾ ਕੁਮਾਰੀ (9), ਕੰਚਨ ਕੁਮਾਰੀ (7) ਅਤੇ ਵਾਸੂ (3) ਦਾ ਕਤਲ ਕਰ ਦਿੱਤਾ ਸੀ। ਸੁਨੀਲ ਮੰਡਲ ਨਸ਼ੇ ਦਾ ਆਦੀ ਹੈ ਅਤੇ ਅਕਸਰ ਸ਼ਰਾਬ ਦੇ ਨਸ਼ੇ 'ਚ ਰਹਿੰਦਾ ਸੀ। ਇਸ ਕਾਰਣ ਉਸ ਨੇ ਕਤਲ ਨੂੰ ਆਪਣੀ ਆਰਥਿਕ ਮੰਦਹਾਲੀ ਨਾਲ ਜੋੜਿਆ ਹੈ। ਮੁਲਜ਼ਮ ਪਿਤਾ ਨੇ ਬੱਚੀਆਂ ਨੂੰ (poison medicine) ਜ਼ਹਿਰੀਲੀ ਦਵਾਈ ਪਿਲਾ ਕੇ ਟਰੱਕ ਵਿੱਚ ਬੰਦ ਕਰ ਦਿੱਤਾ ਅਤੇ ਖੁਦ ਕੰਮ ਉੱਤੇ ਚਲਾ ਗਿਆ। ਇਸ ਦੌਰਾਨ ਤਿੰਨ ਭੈਣਾਂ ਦੀ ਮੌਤ ਹੋ ਗਈ।


ਬੰਦ ਟਰੱਕ ਵਿੱਚੋਂ ਮਿਲੀਆਂ ਸਨ ਲਾਸ਼ਾਂ:ਦੱਸ ਦਈਏ ਇਸ ਤੋਂ ਪਹਿਲਾਂਸਵੇਰੇ ਲੋਕਾਂ ਨੇ ਘਰ ਦੇ ਬਾਹਰ ਇੱਕ ਟਰੰਕ ਪਿਆ ਦੇਖਿਆ ਜਿੱਥੋਂ ਲੜਕੀਆਂ ਗਾਇਬ ਹੋਈਆਂ ਸਨ। ਲੋਕਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਅੰਦਰ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ (The bodies of the three girls) ਪਈਆਂ ਸਨ। ਮਕਸੂਦਾਂ ਥਾਣੇ ਦੇ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਸੀ ਕਿ ਸੁਸ਼ੀਲ ਮੰਡਲ ਅਤੇ ਮੰਜੂ ਮੰਡਲ ਦੇ 5 ਬੱਚੇ ਹਨ। ਦੋਵੇਂ ਐਤਵਾਰ ਨੂੰ ਕੰਮ 'ਤੇ ਗਏ ਹੋਏ ਸਨ। ਜਦੋਂ ਉਹ ਰਾਤ 8 ਵਜੇ ਘਰ ਵਾਪਸ ਆਏ ਤਾਂ ਲੜਕੀਆਂ ਨਹੀਂ ਮਿਲੀਆਂ। ਉਨ੍ਹਾਂ ਨੇ ਸਾਰੀ ਰਾਤ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤ ਪਰ ਹੁਣ ਖੁਲਾਸੇ ਤੋਂ ਬਾਅਦ ਸਾਰੇ ਲੋਕ ਹੈਰਾਨ ਹਨ।

Last Updated : Oct 2, 2023, 5:45 PM IST

ABOUT THE AUTHOR

...view details