ਪੰਜਾਬ

punjab

ETV Bharat / state

ਬੈਂਕ ਦੇ ਸਫਾਈ ਕਰਮਚਾਰੀ ਨੇ ਹੀ ਪੈਸੇ ਜਮ੍ਹਾਂ ਕਰਵਾਉਣ ਆਈ ਮਹਿਲਾ ਦੇ ਨਾਲ ਮਾਰੀ ਠੱਗੀ - ਮਹਿਲਾ

ਜਲੰਧਰ ਦੇ ਕਸਬਾ ਫਿਲੌਰ ਵਿਖੇ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਫਿਲੌਰ ਦੇ ਕੈਨਰਾ ਬੈਂਕ ਦੇ ਕਰਮਚਾਰੀ ਨੇ ਬੈਂਕ ਵਿਚ ਪੈਸੇ ਜਮ੍ਹਾਂ ਕਰਾਉਣ ਆਈ ਮਹਿਲਾ ਦੇ ਨਾਲ ਠੱਗੀ ਮਾਰੀ ਅਤੇ ਉਸ ਨੂੰ ਗਲਤ ਰਸੀਦ ਦੇ ਕੇ ਘਰ ਤੋਰ ਦਿੱਤਾ।

ਬੈਂਕ ਦੇ ਸਫਾਈ ਕਰਮਚਾਰੀ ਨੇ ਹੀ ਪੈਸੇ ਜਮ੍ਹਾਂ ਕਰਵਾਉਣ ਆਈ ਮਹਿਲਾ ਦੇ ਨਾਲ ਮਾਰੀ ਠੱਗੀ
ਬੈਂਕ ਦੇ ਸਫਾਈ ਕਰਮਚਾਰੀ ਨੇ ਹੀ ਪੈਸੇ ਜਮ੍ਹਾਂ ਕਰਵਾਉਣ ਆਈ ਮਹਿਲਾ ਦੇ ਨਾਲ ਮਾਰੀ ਠੱਗੀ

By

Published : Oct 1, 2021, 8:51 PM IST

ਜਲੰਧਰ : ਜਲੰਧਰ ਦੇ ਕਸਬਾ ਫਿਲੌਰ ਵਿਖੇ ਇਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਜਦੋਂ ਮਹਿਲਾ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਆਈ ਤਾਂ ਉਸੇ ਬੈਂਕ ਵਿਚ ਕੰਮ ਕਰ ਰਹੇ ਸਫਾਈ ਕਰਮਚਾਰੀ ਦੇ ਨਾਲ ਉਸ ਮਹਿਲਾ ਦੇ ਨਾਲ ਠੱਗੀ ਕਰੀ।

ਲਿਖਤੀ ਵੇਰਵਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਪੂਜਾ ਨੇ ਦੱਸਿਆ ਕਿ ਉਹ ਦੋ ਮਹੀਨੇ ਪਹਿਲਾਂ ਆਪਣੇ ਪਿੰਡ ਜਗਤਪੁਰਾ ਤੋਂ ਇੱਥੇ ਪੈਸੇ ਜਮ੍ਹਾਂ ਕਰਵਾਉਣ ਆਈ ਸੀ ਉਸ ਨੇ ਕਿਹਾ ਕਿ ਪਹਿਲੇ ਉਨ੍ਹਾਂ ਦੇ ਪਿੰਡ ਵਿਚ ਸਿੰਡੀਕੇਟ ਬੈਂਕ ਹੈ ਜੋ ਕਿ ਕੈਨਰਾ ਬੈਂਕ ਵਿੱਚ ਮਰਜ ਹੋ ਗਿਆ ਹੈ, ਜਿਸਦੇ ਚੱਲਦੇ ਉਸ ਨੂੰ ਹੁਣ ਫਿਲੌਰ ਦੇ ਕੇਨਰਾ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣੇ ਪੈ ਰਹੇ ਸਨ।

ਬੈਂਕ ਦੇ ਸਫਾਈ ਕਰਮਚਾਰੀ ਨੇ ਹੀ ਪੈਸੇ ਜਮ੍ਹਾਂ ਕਰਵਾਉਣ ਆਈ ਮਹਿਲਾ ਦੇ ਨਾਲ ਮਾਰੀ ਠੱਗੀ

ਉਹ ਇਸ ਬੈਂਕ ਵਿਚ ਜਦੋਂ ਪੈਸੇ ਜਮ੍ਹਾਂ ਕਰਵਾਉਣ ਆਈ ਤਾਂ ਬੈਂਕ ਦੇ ਹੀ ਸਫਾਈ ਕਰਮਚਾਰੀ ਨੇ ਉਸ ਨੂੰ ਕਿਹਾ ਕਿ ਉਹ ਪੈਸੇ ਜਮ੍ਹਾ ਕਰਾ ਦੇਵੇਗਾ ਤਾਂ ਉਸ ਮਹਿਲਾ ਨੇ ਸਫ਼ਾਈ ਕਰਮਚਾਰੀ ਨੂੰ 8500 ਰੁਪਏ ਜਮ੍ਹਾਂ ਕਰਾਉਣ ਲਈ ਦੇ ਦਿੱਤੇ ਅਤੇ ਕੁਝ ਦੇਰ ਬਾਅਦ ਸਫ਼ਾਈ ਕਰਮਚਾਰੀ ਨੇ ਉਸ ਨੂੰ ਬਿਨਾਂ ਮੋਰ ਅਤੇ ਸਾਈਨ ਕੀਤੀ ਰਸ਼ੀਦ ਫੜਾ ਦਿੱਤੀ ਅਤੇ ਜਦੋਂ ਉਹ ਬੈਂਕ ਵਿਚੋਂ ਪੈਸੇ ਲੈਣ ਆਈ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਬੈਂਕ ਵਿੱਚ ਪੈਸੇ ਹੀ ਨਹੀਂ ਹੈ।

ਉਸ ਤੋਂ ਬਾਅਦ ਉਸ ਮਹਿਲਾ ਨੇ ਉਸ ਸਫ਼ਾਈ ਕਰਮਚਾਰੀ ਨੂੰ ਵੀ ਫੜ ਲਿਆ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਤੇ ਜਦੋਂ ਪਤਾ ਲੱਗਾ ਕਿ ਇਹ ਸਫਾਈ ਕਰਮਚਾਰੀ ਨੇ ਪਹਿਲਾਂ ਵੀ ਕਿਸੇ ਨਾਲ ਏਦਾਂ ਹੀ ਠੱਗੀ ਕੀਤੀ ਹੈ ਤਾਂ ਬਾਅਦ ਵਿੱਚ ਫੜੇ ਜਾਣ ਤੇ ਉਹ ਸਫ਼ਾਈ ਕਰਮਚਾਰੀ ਗੱਲ ਤੋਂ ਮੁਕਰਨ ਲੱਗ ਪਿਆ।

ਇਹ ਵੀ ਪੜ੍ਹੋ:ਚੋਰਾਂ ਨੇ ਦਿਨ ਦਿਹਾੜੇ ਲੁੱਟਿਆ ਘਰ

ਮੌਕੇ 'ਤੇ ਹੀ ਆਏ ਫਿਲੌਰ ਪੁਲਿਸ ਅਧਿਕਾਰੀ ਏਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਦੋਸ਼ੀ ਨੂੰ ਫੜ ਲਿਆ ਹੈ ਅਤੇ ਮਹਿਲਾ ਦੇ ਬਿਆਨ ਦਰਜ ਕਰ ਦਿੱਤੇ ਹਨ ਬਾਕੀ ਤਫਤੀਸ਼ ਤੋਂ ਬਾਅਦ ਅੱਗੇ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ।

ABOUT THE AUTHOR

...view details