ਜਲੰਧਰ:ਜ਼ਿਲ੍ਹੇ ਦੇ ਪਿੰਡ ਭੋਜੋਵਾਲ (Village Bhojowal) ਵਿਖੇ ਮਿਤੀ 10-09-2021 ਦੀ ਰਾਤ ਨੂੰ ਝੋਨੇ ਦੇ ਖੇਤਾਂ ਵਿੱਚੋਂ ਇੱਕ ਨੌਜਵਾਨ ਦਾ ਗਲਾ ਕੱਟੀ ਲਾਸ਼ ਮਿਲੀ ਸੀ। ਜਿਸ ਸਬੰਧੀ ਜਮੀਨ ਕਾਸ਼ਤਕਾਰ ਬਿਆਨ ਤੇ ਮੁਕੱਦਮਾ ਨੰਬਰ 194 ਮਿਤੀ 1-09-2021 ਅਧੀਨ 302,34 ਥਾਣਾ ਰਾਮਾਮੰਡੀ ਜਲੰਧਰ (Police Station Ramamandi Jalandhar) ਰਜਿਸਟਰ ਹੋਇਆ ਸੀ। ਜਿਸ ਤੇ ਕਮਲਜੀਤ ਸਿੰਘ ਮੁੱਖ ਅਫ਼ਸਰ (Kamaljit Singh Chief Officer) ਥਾਣਾ ਰਾਮਾਮੰਡੀ ਦੀ ਟੀਮ ਵੱਲੋਂ ਕਤਲ ਦੀ ਅਣਸੁਲਝੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਜਿਸ ਦੌਰਾਨ ਤਫ਼ਤੀਸ਼ ਲਾਸ਼ ਦੀ ਸ਼ਨਾਖਤ ਉਸਦੀ ਭੈਣ ਹਰਪ੍ਰੀਤ ਕੌਰ ਅਤੇ ਭਰਾ ਸੁਆਮੀ ਨਾਥ ਵੱਲੋਂ ਕੀਤੀ ਗਈ। ਜਿਸ ਦੀ ਤਫ਼ਤੀਸ ਰਾਹੁਲ ਕੁਮਾਰ ਪੁੱਤਰ ਲੇਟ ਸੁਖਦੇਵ ਲਾਲ ਵਾਸੀ ਹਰਦਿਆਲ ਨਗਰ ਜਲੰਧਰ ਉਮਰ ਕਰੀਬ 17 ਸਾਲ ਵੱਜੋਂ ਹੋਈ।
ਜਿਸ ਤੇ ਕਮਲਜੀਤ ਸਿੰਘ ਮੁੱਖ ਅਫ਼ਸਰ (Kamaljit Singh Chief Officer) ਥਾਣਾ ਵੱਲੋਂ ਮੁਕੱਦਮੇ ਵਿੱਚ 3 ਦੋਸ਼ੀਆਂ ਮੁਕੇਸ਼ ਕੁਮਾਰ ਪੁੱਤਰ ਸ਼ਾਮ ਕੁਮਾਰ ਵਾਸੀ ਪਿੰਡ ਰਾਮਪੁਰ ਬਬੂਆਨ ਡਾਕਖਾਨਾ ਹੂੰ ਬਜ਼ਾਰ ਜਿਲਾ ਸੁਲਤਾਨਪੁਰ ਯੂ.ਪੀ. ਹਾਲ ਵਾਸੀ ਕਿਰਾਏਦਾਰ ਮਲਾਂ, ਪਿੰਡ ਚੋਹਕਾਂ ਜਲੰਧਰ, ਸੰਨੀ ਪੁੱਤਰ ਪੰਛੂ ਵਾਸੀ ਪਿੰਡ ਰਾਮਪੁਰ ਬਬੂਆਨ ਡਾਕਖਾਨਾ ਹੂੰ ਬਜਾਰ ਜਿਲ੍ਹਾ ਸੁਲਤਾਨਪੁਰ ਯੂ.ਪੀ. ਹਾਲ ਵਾਸੀ ਕਿਰਾਏਦਾਰ ਮਲਾਂ, ਪਿੰਡ ਚੋਹਕਾਂ ਜਲੰਧਰ ਅਤੇ ਰੇਸ਼ਮ ਲਾਲ ਪੁੱਤਰ ਲੋਟ ਕੁੰਦਨ ਲਾਲ ਵਾਸੀ ਰਾਏਪੁਰ ਬੱਲਾਂ ਜਲੰਧਰ ਹਾਲ ਵਾਸੀ ਕਿਰਾਏਦਾਰ ਹਰਦਿਆਲ ਨਗਰ ਜਲੰਧਰ ਨੂੰ ਮਿਤੀ 13-09-2021 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ।
ਪੁੱਛ-ਗਿੱਛ ਕਰਨ ਤੇ ਦੋਸ਼ੀ ਰੇਸ਼ਮ ਲਾਲ ਨੇ ਦੱਸਿਆ ਕਿ ਕਤਲ ਤੋਂ 3 ਦਿਨ ਪਹਿਲਾਂ ਕਿਸ਼ਨਪੁਰਾ ਚੌਂਕ (Kishanpura Chowk) ਵਿੱਚ ਕ੍ਰਿਸ਼ਨਾ ਸਿੰਘ ਉਰਫ਼ ਮਨੀਸ਼ ਅਤੇ ਸੰਜੂ ਉਰਫ ਨੀਟਾ ਵਾਸੀ ਬਿਹਾਰ ਹਾਲ ਵਾਸੀ ਪਿੰਡ ਚੋਹਕਾਂ, ਰੇਸ਼ਮ ਲਾਲ ਨੂੰ ਮਿਲੇ ਸੀ। ਜਿਥੇ ਕ੍ਰਿਸ਼ਨਾ ਸਿੰਘ ਉਰਫ਼ ਮਨੀਸ਼ ਨੇ ਕਿਹਾ ਕਿ ਮਿਤੀ 19-09-202 ਨੂੰ ਦਿਨ ਵਿੱਚ ਕਰੀਬ 99.30/10 ਵਜੇ ਮਿਲਾਂਗੇ ਅਤੇ ਉਸੇ ਵੇਲੇ ਰੇਸ਼ਮ ਲਾਲ ਨੇ ਆਪਣੇ ਭਤੀਜੇ ਰਾਹੁਲ ਦੀ ਫੋਟੋ ਮਨੀਸ਼ ਕੁਮਾਰ ਨੂੰ ਦੇ ਦਿੱਤੀ ਸੀ।
ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਗ੍ਰਿਫ਼ਤਾਰ ਮਿਤੀ 10.9. 2022 ਦੀ ਨੂੰ ਰਾਤ ਕਰੀਬ 99.30 ਵਜੇ 5 ਬੰਦੇ ਨੇੜੇ ਜੋਹਲਾਂ ਗੇਟ ਰੇਸ਼ਮ ਲਾਲ ਕੋਲ ਮਿਲੇ। ਜਿਨ੍ਹਾਂ ਨੂੰ ਕ੍ਰਿਸ਼ਨਾ ਸਿੰਘ ਉਰਫ਼ ਮਨੀਸ਼ ਆਪਣੇ ਨਾਲ ਲੈ ਕੇ ਆਇਆ ਸੀ, ਉਹਨਾਂ ਵਿੱਚੋਂ ਇੱਕ ਰਣਜੀਤ, ਮੰਜੂ ਦੋਨੇ ਪਟਨਾ ਬਿਹਾਰ ਦੇ ਰਹਿਣ ਵਾਲੇ ਅਤੇ ਮੁਕੇਸ਼ ਤੋਂ ਸੰਨੀ ਵਾਸੀ ਜਿਲ੍ਹਾ ਸੁਲਤਾਨਪੁਰ ਯੂ.ਪੀ. ਦੇ ਰਹਿਣ ਵਾਲੇ ਸਨ ਜੋ ਰੇਸ਼ਮ ਲਾਲ ਦਾ ਕ੍ਰਿਸ਼ਨਾ ਸਿੰਘ ਉਰਫ ਮਨੀਸ਼ ਨਾਲ ਰਾਹੁਲ ਕੁਮਾਰ ਨੂੰ ਮਾਰਨ ਦਾ 50 ਹਜ਼ਾਰ ਵਿੱਚ ਸੌਂਦਾ ਹੋਇਆ ਸੀ।
ਜਿਸ ਵਿੱਚ ਬਤੌਰ ਪੇਸ਼ਗੀ ਦੇ ਤੌਰ ਤੇ 20 ਹਜ਼ਾਰ ਰੁਪਏ ਰੇਸ਼ਮ ਲਾਲ ਨੇ ਕ੍ਰਿਸ਼ਨਾ ਸਿੰਘ ਉਰਫ ਮਨੀਸ਼ ਨੂੰ ਦਿੱਤੇ ਸੀ ਅਤੇ ਬਾਕੀ ਦੇ ਪੈਸੇ ਦਾ ਭੁਗਤਾਨ ਮਹੀਨੇ ਬਾਅਦ ਕਰਨ ਦਾ ਵਾਅਦਾ ਕੀਤਾ ਸੀ ਪਰ ਮਨੀਸ਼ ਕੁਮਾਰ ਵਾਰ ਵਾਰ ਕਹਿ ਰਿਹਾ ਸੀ ਕਿ ਉਹਨਾਂ ਨੂੰ ਹੋਰ ਪੈਸੇ ਚਾਹੀਦੇ ਹਨ ਕਿਉਂਕਿ ਉਹ 5 ਜਾਣੇ ਹਨ ਤੇ ਸਾਰਿਆ ਨੇ 10-10 ਹਜ਼ਾਰ ਰੁਪਏ ਵੰਡਣੇ ਹਨ ਪਰ ਬਾਅਦ ਵਿੱਚ ਬਕਾਇਆ 30 ਹਜਾਰ ਰੁਪਏ ਮਹੀਨੇ ਬਾਅਦ ਦੇਣ ਦਾ ਇਕਰਾਰਨਾਮਾ ਤੈਅ ਹੋ ਗਿਆ।
ਜਿਸਤੋਂ ਦੇ ਮੁਤਾਬਿਕ ਕ੍ਰਿਸ਼ਨਾ ਸਿੰਘ ਨੇ ਰਾਹੁਲ ਕੁਮਾਰ ਦਾ ਗਲਾ ਕੱਟ ਕੇ ਫੋਨ ਕਰਕੇ ਪੁਸ਼ਟੀ ਕੀਤੀ ਸੀ। ਜਿਸ ਦੀ ਤਫਤੀਸ਼ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਰੇਸ਼ਮ ਲਾਲ, ਮੁਕੇਸ਼ ਅਤੇ ਸੰਨੀ ਉਕਤਾਨ ਦੀ ਨਿਸ਼ਾਨਦੇਹੀ ਤੇ ਸੰਦੀਪ ਉਰਫ ਸੰਜੂ ਪੁੱਤਰ ਮੰਟੂ ਪਾਸਵਾਨ ਵਾਸੀ ਪਿੰਡ ਇੰਟਗਾ ਕਰਾਰੀ ਜ਼ਿਲ੍ਹਾ ਬਾਗਲਪੁਰ (District Bagalpur) ਬਿਹਾਰ ਹਾਲ ਵਾਸੀ ਕਿਰਾਏਦਾਰ ਨੰਗਲਸ਼ਾਮਾ ਜਲੰਧਰ, ਰਣਜੀਤ ਪਾਸਵਾਨ ਪੁੱਤਰ ਭੋਲਾ ਪਾਸਵਾਲ ਵਾਸੀ ਇੰਟਗਾ ਕਰਾਰੀ ਜਿਲ੍ਹਾ ਬਾਗਲਪੁਰ ਬਿਹਾਰ ਹਾਲ ਵਾਸੀ ਕਿਰਾਏਦਾਰ ਮਕਾਨ ਮਾਲਕ, ਬਿੱਕਰ ਸਿੰਘ, ਨੰਗਲਸ਼ਾਮਾ ਜਲੰਧਰ ਅਤੇ ਕ੍ਰਿਸ਼ਨਾ ਸਿੰਘ ਉਰਫ਼ ਮਨੀਸ਼ ਪੁੱਤਰ ਭੋਲਾ ਸਿੰਘ ਵਾਸੀ ਗੁਲਜਾਰ ਬਾਗ, ਸਦੀਕਪੁਰ ਪਟਨਾ ਬਿਹਾਰ ਹਾਲ ਵਾਸੀ ਪਿੰਡ ਚੋਹਕਾਂ ਜਲੰਧਰ ਨੂੰ ਵੀ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ।
ਮੁਕੱਦਮਾ ਹਜਾ ਵਿੱਚ ਸਾਰੇ ਦੋਸ਼ੀਆ ਨੂੰ ਮਿਤੀ 13.09.2021 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀ ਕ੍ਰਿਸ਼ਨਾ ਸਿੰਘ ਉਰਫ ਮਨੀਸ਼ ਦੀ ਉਸ ਵਕਤ ਪਾਈ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਮ੍ਰਿਤਕ ਰਾਹੁਲ ਕੁਮਾਰ ਦਾ ਮੋਬਾਇਲ iPhone ਬ੍ਰਾਮਦ ਹੋਇਆ ਹੈ। ਇਹ ਕਤਲ ਉਕਤ 6 ਜਾਣਿਆ ਨੇ ਹਮਸਲਾਹ ਹੋ ਕੇ ਕੀਤਾ ਹੈ। ਵਜਾ ਰੰਜਿਸ਼ ਇਹ ਹੈ ਕਿ ਰਾਹੁਲ ਕੁਮਾਰ, ਹਰਦਿਆਲ ਨਗਰ ਜਲੰਧਰ ਵਿਖੇ ਇੱਕਲਾ ਰਹਿ ਰਿਹਾ ਸੀ ਅਤੇ ਰੇਸ਼ਮ ਲਾਲ ਨੂੰ ਘਰ ਵਿੱਚੋਂ ਕੱਢ ਦਿੱਤਾ ਸੀ ਜਿਸਤੇ ਰੇਸ਼ਮ ਲਾਲ ਦੇ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਸੀ ਕਿ ਰਾਹੁਲ ਕੁਮਾਰ ਨੂੰ ਖ਼ਤਮ ਕਰਕੇ ਹਰਦਿਆਲ ਨਗਰ ਜਲੰਧਰ ਵਿਖੇ ਮਕਾਨ ਤੇ ਕਬਜਾ ਕਰ ਲਏ। ਗ੍ਰਿਫ਼ਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ:ਸਚਿਨ ਜੈਨ ਕਤਲ ਮਾਮਲਾ : ਸੀ.ਸੀ.ਟੀ.ਵੀ ਰਾਹੀਂ ਹੋਏ ਵੱਡੇ ਖੁਲਾਸੇ