ਜਲੰਧਰ:ਜਲੰਧਰ ਦੇ ਆਦਮਪੁਰ (Adampur of Jalandhar) ਵਿੱਚ ਇੱਕ ਕ੍ਰਿਸ਼ਨਾ ਬੁੱਕ ਸਟੋਰ (Krishna Book Store) ਕਿਤਾਬਾਂ ਵਾਲੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਤਿੰਨ ਯੁਵਕ ਖ਼ੁਦ ਅੱਗ ਦੀ ਚਪੇਟ ਵਿੱਚ ਆ ਗਏ। ਅੱਗ ਦੀ ਚਪੇਟ ਵਿੱਚ ਆਏ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਸਰਾ ਬੁਰੀ ਤਰਾਂ ਦੇ ਨਾਲ ਅੱਗ ਵਿੱਚ ਝੁਲਸ ਗਿਆ ਅਤੇ ਤੀਸਰਾ ਲੜਕਾ ਮੌਕੇ ਤੋਂ ਫ਼ਰਾਰ ਹੋ ਗਿਆ।
ਜਾਣਕਾਰੀ ਮੁਤਾਬਿਕ ਬੀਤੀ ਰਾਤ ਕਰੀਬ ਦੋ ਵਜੇ ਜਲੰਧਰ ਦੇ ਆਦਮਪੁਰ (Adampur of Jalandhar) ਇਲਾਕੇ ਵਿਚ ਤਿੰਨ ਗੁੰਡਿਆਂ ਵੱਲੋਂ ਇਕ ਕਿਤਾਬਾਂ ਵਾਲੀ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਦੁਕਾਨ ਵਿੱਚ ਅੱਗ ਲਗਾਉਂਦਿਆਂ ਇਹ ਤਿੰਨੋਂ ਵਿਅਕਤੀ ਅੱਗ ਦੀ ਚਪੇਟ ਵਿੱਚ ਆ ਗਏ। ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਦੇ ਵਿੱਚ ਬਦਲ ਗਈ ਅਤੇ ਤਿੰਨੋਂ ਗੰਭੀਰ ਰੂਪ ਦੇ ਨਾਲ ਅੱਗ ਦੀ ਚਪੇਟ ਵਿੱਚ ਆ ਗਏ।
ਦੁਕਾਨ ਵਿੱਚ ਅੱਗ ਲਗਾਉਣ ਆਏ ਦੋਸ਼ੀ ਖੁਦ ਹੋਏ ਅੱਗ ਦੇ ਸ਼ਿਕਾਰ ਇਨ੍ਹਂ ਤਿੰਨਾਂ ਵਿੱਚੋਂ ਇੱਕ ਦੀ ਮੌਕੇ ਤੇ ਫ਼ਰਾਰ ਹੋ ਗਿਆ ਅਤੇ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਖ਼ੁਦ ਬੁਰੀ ਤਰ੍ਹਾਂ ਝੁਲਸ ਗਿਆ ਹੈ। ਪੁਲਿਸ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਦਾ ਦੁਕਾਨ ਨੂੰ ਅੱਗ ਲਗਾਉਣ ਦਾ ਕੀ ਮਕਸਦ ਸੀ।
ਦੁਕਾਨ ਮਾਲਕ ਨੇ ਦੱਸਿਆ ਕਿ ਰਾਤ ਨੂੰ ਕਰੀਬ ਦੋ ਵਜੇ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਪਰ ਜਦੋਂ ਉਹਨਾਂ ਨੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਪੂਰੀ ਤਰ੍ਹਾਂ ਦੇ ਨਾਲ ਜਲ ਕੇ ਰਾਖ ਹੋ ਚੁੱਕੀ ਸੀ। ਉੱਥੇ ਇਸ ਮਾਮਲੇ ਵਿਚ ਡੀ. ਐੱਸ. ਪੀ ਆਦਮਪੁਰ ਕੰਵਲਪ੍ਰੀਤ ਸਿੰਘ ਚਾਹਲ (DSP Adampur Kanwalpreet Singh Chahal) ਨੇ ਦੱਸਿਆ ਕਿ ਦੁਕਾਨ ਮਾਲਿਕ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਕੈਪਟਨ ਦੀ ਘਰਵਾਲੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਨੋਟਿਸ ਜਾਰੀ