ਜਲੰਧਰ: ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਲੋਕ ਵੱਖ-ਵੱਖ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਤੁਹਾਨੂੰ ਇੱਕ ਇਹੋ ਜਿਹੇ ਬਜ਼ੁਰਗ ਦੇ ਨਾਲ ਮਿਲਾਨ ਜਾ ਰਿਹੇ ਹਾਂ ਜਿਸ ਦੀ ਉਮਰ 75 ਸਾਲ ਹੈ, ਪਰ ਉਹ ਹੱਕਾਂ ਲਈ ਦੌੜ ਲਗਾਕੇ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਦਿੱਲੀ ਜਾ ਰਹੇ ਹਨ। ਇਸ ਬਜ਼ੁਰਗ ਦਾ ਨਾਂਅ ਹੈ ਹਰਭਜਨ ਸਿੰਘ ਹੈ। ਹਰਭਜਨ ਸਿੰਘ ਨੇ ਗੁਰਦਾਸਪੁਰ ਤੋਂ ਹੱਕਾਂ ਦੀ ਦੌੜ ਸ਼ੁਰੂ ਕੀਤੀ ਅਤੇ ਗੁਰਦਾਸਪੁਰ ਤੋਂ ਦੌੜਦਿਆਂ ਹੋਇਆਂ ਉਹ ਫਿਲੌਰ ਵਿਖੇ ਪੁੱਜੇ ਹਨ।
ਇਹ ਵੀ ਪੜੋ: ਲੰਬੇ ਸਮੇਂ ਤੋਂ ਸੋਕੇ ਦਾ ਸਾਹਮਣਾ ਕਰ ਰਹੇ ਨੇ ਚੰਗਰ ਵਾਸੀ
ਉਨ੍ਹਾਂ ਨੇ ਕਿਹਾ ਕਿ ਮੈਨੂੰ ਦੌੜਦੇ ਹੋਇਆਂ 3 ਦਿਨ ਦਾ ਸਮਾਂ ਹੋ ਗਿਆ ਹੈ ਤੇ ਉਹ ਇਸੇ ਤਰ੍ਹਾਂ ਹੀ ਦੌੜ ਕੇ ਦਿੱਲੀ ਜਾਂਦੇ ਹੋਏ ਰਸਤੇ ਵਿੱਚ ਆਉਣ ਵਾਲੇ ਲੋਕਾਂ ਨੂੰ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਜਾਗਰੂਕ ਕਰ ਰਹੇ ਹਨ ਕਿ ਉਹ ਦਿੱਲੀ ਸੰਘਰਸ਼ ’ਚ ਸ਼ਮੂਲੀਅਤ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਹੁਣ ਹਰ ਇੱਕ ਵਰਗ ਦੀ ਲੜਾਈ ਹੈ ਇਹ ਕਿਸੇ ਧਰਮ ਦੀ ਨਹੀਂ ਤੇ ਨਾ ਹੀ ਕਿਸੇ ਇੱਕ ਵਰਗ ਦੀ ਹੈ, ਇਹ ਲੜਾਈ ਹੁਣ ਹਰ ਇੱਕ ਵਰਗ ਦੇ ਨਾਲ ਜੁੜ ਚੁੱਕੀ ਹੈ।