ਪੰਜਾਬ

punjab

ETV Bharat / state

ਪਲਾਈਵੁੱਡ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ - ਜਲੰਧਰ ਵਿੱਚ ਭਿਆਨਕ ਅੱਗ

ਸ਼ਹਿਰ ਦੇ ਗੱਦਈਪੁਰ ਇਲਾਕੇ ’ਚ ਸਥਿਤ ਪਲਾਈ ਫੈਕਟਰੀ ’ਚ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਉੱਤੇ ਪੁੱਜੀਆਂ ਅਤੇ ਅੱਗ ਬਝਾਊ ਦਸਤੇ ਵੱਲੋਂ ਕਾਬੂ ਪਾਇਆ ਗਿਆ।

ਤਸਵੀਰ
ਤਸਵੀਰ

By

Published : Dec 10, 2020, 8:16 PM IST

ਜਲੰਧਰ:ਸ਼ਹਿਰ ਦੇ ਗੱਦਈਪੁਰ ਇਲਾਕੇ ’ਚ ਸਥਿਤ ਪਲਾਈ ਫੈਕਟਰੀ ’ਚ ਸਵੇਰ ਵੇਲੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਉੱਤੇ ਪੁੱਜੇ ਅਤੇ ਅੱਗ ਬਝਾਊ ਦਸਤੇ ਵੱਲੋਂ ਕਾਬੂ ਪਾਇਆ ਗਿਆ।

ਹਾਲਾਂਕਿ ਫਾਇਰ ਬ੍ਰਿਗੇਡ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਉਸ ਸਮੇਂ ਤੱਕ ਕਾਫ਼ੀ ਮਾਲੀ ਨੁਕਸਾਨ ਹੋ ਚੁੱਕਿਆ ਸੀ। ਜਿਸ ਫੈਕਟਰੀ ਵਿਚ ਅੱਗ ਲੱਗੀ ਉਸ ਦਾ ਨਾਂਅ ਪੰਜਾਬ ਪਲਾਈ ਬੋਰਡ ਦੱਸਿਆ ਜਾ ਰਿਹਾ ਹੈ।

ਵੇਖੋ ਵੀਡੀਓ।

ਅੱਗ ਬੁਝਾਊ ਦਸਤੇ ਦੇ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਅੱਗ ਬਹੁਤ ਹੀ ਭਿਆਨਕ ਸੀ ਅਤੇ ਅੱਗੇ ਉੱਤੇ ਕਾਬੂ ਪਾਉਣ ਦੇ ਲਈ ਸਾਡੀਆਂ ਲਗਭਗ 20-25 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਪਲਾਈ ਫ਼ੈਕਟਰੀ ਦੇ ਅੰਦਰ ਕਾਫ਼ੀ ਮਾਤਰਾ ’ਚ ਲੱਕੜੀ ਹੋਣ ਕਾਰਨ ਅੱਗ ਥੋੜ੍ਹੇ ਸਮੇਂ ’ਚ ਭਿਆਨਕ ਰੂਪ ਧਾਰਨ ਕਰ ਗਈ। ਫ਼ੈਕਟਰੀ ਮਾਲਕ ਮੁਤਾਬਕ ਸਵੇਰ ਦਾ ਸਮਾਂ ਹੋਣ ਦੇ ਕਾਰਨ ਫੈਕਟਰੀ ਵਿੱਚ ਕੋਈ ਵੀ ਮਜ਼ਦੂਰ ਮੌਜੂਦ ਨਹੀਂ ਸਨ, ਜਿਸ ਕਾਰਣ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਸ ਮੌਕੇ ਘਟਨਾ ਵਾਲੀ ਥਾਂ ’ਤੇ ਪਹੁੰਚੇ ਅੱਗ ਬਝਾਊ ਦਸਤੇ ਨੇ ਦੱਸਿਆ ਕਿ ਕੜੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ।

ABOUT THE AUTHOR

...view details