ਜਲੰਧਰ: ਬੀਤੀ ਰਾਤ ਸ਼ਹਿਰ ਦੇ ਅਟਾਰੀ ਬਾਜ਼ਾਰ (Attic Market) ਵਿਖੇ ਇੱਕ ਦੁਕਾਨ ਨੂੰ ਅੱਗ ਲੱਗਣ ਦੀ ਘਟਨਾ (Incident of shop fire) ਸਾਹਮਣੇ ਆਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲਿਆ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਅਟਾਰੀ ਬਾਜ਼ਾਰ ਵਿਖੇ ਰੈਡੀਮੇਟ ਅੰਡਰ ਗਾਰਮੈਂਟ ਦੀ ਦੁਕਾਨ (Readymade Under Garment Shop at Attari Bazaar) ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਕੱਲ੍ਹ ਦੇਰ ਸ਼ਾਮ ਉਹ ਆਪਣੇ ਕਿਸੇ ਕੰਮ ਲਈ ਲੁਧਿਆਣੇ ਗਿਆ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਫੋਨ ਕਰਕੇ ਉਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਪੂਰੀ ਦੁਕਾਨ ਸੜ ਕੇ ਸਵਾਹ ਹੋ ਚੁੱਕੀ ਸੀ ਅਤੇ ਇਸ ਘਟਨਾ ਵਿੱਚ ਉਸ ਦੀ ਪਤਨੀ ਵੀ ਜ਼ਖ਼ਮੀ ਹੋ ਗਈ ਹੈ।
ਉਧਰ ਮੌਕੇ ‘ਤੇ ਪੁੱਜੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ (Fire Brigade personnel) ਨੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ, ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ (Fire Brigade personnel) ਨੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ, ਅਟਾਰੀ ਬਾਜ਼ਾਰ ਜੋ ਕਿ ਜਲੰਧਰ (Jalandhar) ਦਾ ਇੱਕ ਸੰਘਣਾ ਬਾਜ਼ਾਰ ਹੈ ਅਤੇ ਇਹੀ ਨਹੀਂ ਬਲਕਿ ਇਸ ਬਾਜ਼ਾਰ ਵਿੱਚ ਪੈਂਦੀਆਂ ਦੁਕਾਨਾਂ ਦੇ ਮਾਲਕਾਂ ਨੇ ਵੱਡੇ ਵੱਡੇ ਥੜ੍ਹੇ ਆਪਣੀ ਦੁਕਾਨ ਦੇ ਅੱਗੇ ਬਣਾਏ ਹੋਏ ਹਨ। ਜਿਸ ਕਰਕੇ ਅੱਗ ਲੱਗਣ ਦੇ ਹਾਲਾਤ ਵਿੱਚ ਉੱਥੇ ਤੱਕ ਫਾਇਰ ਬ੍ਰਿਗੇਡ ਦਾ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ।