ਜਲੰਧਰ: ਪੰਜਾਬ ਵਿੱਚ ਹਰ ਕਾਰੋਬਾਰ ਦੇ ਨਾਲ-ਨਾਲ ਹੁਣ ਮੰਦਿਰ, ਗੁਰਦੁਆਰੇ ਤੱਕ ਖੁੱਲ੍ਹ ਚੁੱਕੇ ਹਨ ਪਰ ਪੰਜਾਬ ਦੇ ਨੌਜਵਾਨਾਂ ਦੇ ਸਿਹਤ ਤੇ ਸ਼ੌਕ ਲਈ ਚੱਲਣ ਵਾਲੇ ਸਵੀਮਿੰਗ ਪੂਲ ਅਤੇ ਜਿੰਮ ਹਾਲੇ ਤੱਕ ਬੰਦ ਹਨ।
ਇਸ ਗੱਲ ਨੂੰ ਲੈ ਕੇ ਸਵੀਮਿੰਗ ਪੂਲ ਅਤੇ ਜਿੰਮ ਦੇ ਮਾਲਕ ਕਾਫ਼ੀ ਨਾਰਾਜ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ੇ ਵਿਰੁੱਧ ਪ੍ਰੇਰਿਤ ਕਰਦੇ ਹੋਏ, ਉਨ੍ਹਾਂ ਨੂੰ ਸਿਹਤ ਬਣਾਉਣ ਦਾ ਸੁਨੇਹਾ ਦੇ ਰਹੀ ਹੈ। ਉੱਧਰ ਦੂਸਰੇ ਪਾਸੇ ਪੰਜਾਬ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸਵੀਮਿੰਗ ਪੂਲ ਅਤੇ ਜਿੰਮ ਵਰਗੀਆਂ ਸਿਹਤ ਬਣਾਉਣ ਵਾਲੀਆਂ ਸਥਾਨ ਬੰਦ ਰੱਖੇ ਗਏ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਵੀਮਿੰਗ ਪੂਲ ਦੇ ਮਾਲਕ ਅਭੀ ਤਨੇਜਾ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ ਹਰ ਇੱਕ ਉਦਯੋਗ ਅਤੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਸਰਕਾਰ ਨੇ ਹਾਲੇ ਤੱਕ ਨਾ ਤੇ ਜਿੰਮ ਖੋਲ੍ਹੇ ਅਤੇ ਨਾ ਹੀ ਸਵੀਮਿੰਗ ਪੁੱਲ।
ਹਾਲਾਂਕਿ ਸਰਕਾਰ ਨੇ ਕਿਹਾ ਕਿ ਸੀ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਕਰਨਗੇ ਪਰ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹ ਦਿੱਤਾ ਹੈ ਪਰ ਜਿੰਮ ਅਤੇ ਸਵਿਮਿੰਗ ਪੁੱਲ ਹਾਲੇ ਤੱਕ ਬੰਦ ਹਨ, ਜਿਨ੍ਹਾਂ ਨਾਲ ਸਾਡਾ ਕਾਰੋਬਾਰ ਚੱਲਿਆ ਕਰਦਾ ਸੀ ਅਤੇ ਪੰਜਾਬ ਦਾ ਨੌਜਵਾਨ ਆਪਣੀ ਸਿਹਤ ਬਣਾਉਂਦਾ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਕੁੱਝ ਹਿਦਾਇਤਾਂ ਦੇ ਨਾਲ ਇਨ੍ਹਾਂ ਨੂੰ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਮੁੜ ਤੋਂ ਚੱਲ ਸਕੇ।