ਪੰਜਾਬ

punjab

ETV Bharat / state

ਜਲੰਧਰ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼

2 ਮਾਰਚ ਇੰਗਲੈਂਡ ਤੋਂ ਆਏ ਵਿਦੇਸ਼ੀ ਨਾਗਰਿਕ ਨੂੰ ਭੋਗਪੁਰ ਪੁਲਿਸ ਨੇ ਸ਼ਰੇਆਮ ਘੁੰਮ ਰਹੇ ਨੂੰ ਕਾਬੂ ਕੀਤਾ ਹੈ। ਕਾਬੂ ਕਰਨ ਤੋਂ ਬਾਅਦ ਭੋਗਪੁਰ ਪੁਲਿਸ ਉਸ ਦੇ ਚੈਕਅੱਪ ਲਈ ਕਾਲਾ ਬੱਕਰਾ ਹਸਪਤਾਲ ਵਿੱਚ ਲਿਆਂਦਾ ਗਿਆ।

ਜਲੰਧਰ 'ਚ ਕੋਰੋਨਾ ਵਾਇਰਸ
ਜਲੰਧਰ 'ਚ ਕੋਰੋਨਾ ਵਾਇਰਸ

By

Published : Mar 22, 2020, 10:25 PM IST

ਜਲੰਧਰ: 2 ਮਾਰਚ ਇੰਗਲੈਂਡ ਤੋਂ ਆਏ ਵਿਦੇਸ਼ੀ ਨਾਗਰਿਕ ਨੂੰ ਭੋਗਪੁਰ ਪੁਲਿਸ ਨੇ ਸ਼ਰੇਆਮ ਘੁੰਮ ਰਹੇ ਨੂੰ ਕਾਬੂ ਕੀਤਾ ਹੈ। ਕਾਬੂ ਕਰਨ ਤੋਂ ਬਾਅਦ ਭੋਗਪੁਰ ਪੁਲਿਸ ਉਸ ਦੇ ਚੈਕਅੱਪ ਲਈ ਕਾਲਾ ਬੱਕਰਾ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਸ ਦੀ ਜਾਂਚ ਕੀਤੀ ਗਈ।

ਵੇਖੋ ਵੀਡੀਓ

ਇਹ ਵਿਅਕਤੀ ਚੈਕਅੱਪ ਤੋਂ ਡਰਦੇ ਆਪਣੇ ਕਿਸੇ ਦੋਸਤ ਦੇ ਘਰ ਵਿੱਚ ਲੁੱਕਿਆਂ ਹੋਈਆ ਸੀ। ਐਤਵਾਰ ਨੂੰ ਜਦੋਂ ਇਹ ਵਿਅਕਤੀ ਆਪਣੇ ਪਿੰਡ ਵਾਪਸ ਜਾਣ ਲੱਗਾ ਤਾਂ ਪੁਲਿਸ ਨੇ ਇਸ ਨੂੰ ਕਾਬੂ ਕੀਤਾ। ਇਸ ਵਿਅਕਤੀ ਦਾ ਨਾਂਅ ਕਰਮਜੀਤ ਸਿੰਘ S/O ਜੋਗਿੰਦਰ ਸਿੰਘ ਪਿੰਡ ਰਸੂਲਪੁਰ ਉਮਰ 65 ਸਾਲ ਜ਼ਿਲ੍ਹਾ ਜਲੰਧਰ ਦੱਸੀ ਜਾ ਰਹੀ ਹੈ।

ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 31 ਮਾਰਚ ਤੱਕ 'ਲੌਕਡਾਊਨ', ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼

ਕਾਲਾ ਬੱਕਰਾ ਸਿਵਲ ਹਸਪਤਾਲ ਦੇ ਐਸ.ਐਮ.ਓ ਨੇ ਦੱਸਿਆ ਕਿ ਕਰਮਜੀਤ ਸਿੰਘ 2 ਮਾਰਚ ਨੂੰ ਇੰਗਲੈਂਡ ਤੋਂ ਭਾਰਤ ਪਰਤਿਆ ਸੀ ਤੇ ਚੈਕਅੱਪ ਦੇ ਡਰ ਤੋਂ ਆਪਣੇ ਕਿਸੇ ਦੌਸਤ ਦੇ ਘਰ ਵਿੱਚ ਲੁੱਕ ਕੇ ਰਹਿ ਰਿਹਾ ਸੀ। ਐਤਵਾਰ ਨੂੰ ਜਦੋਂ ਉਹ ਆਪਣੇ ਘਰ ਪਰਤ ਰਿਹਾ ਸੀ ਤਾਂ ਪੁਲਿਸ ਨੇ ਉਸਨੂੰ ਰੋਕ ਕੇ ਹਸਪਤਾਲ ਲਿਆਂਦਾ ਤਾਂ ਚੈਕਅੱਪ ਤੋਂ ਬਾਅਦ 14 ਦਿਨਾਂ ਲਈ ਉਸ ਨੂੰ ਘਰ ਵਿੱਚ ਹੀ ਆਈਸੋਲੇਸ਼ਨ ਕਰਨ ਅਤੇ ਘਰ ਵਿੱਚ ਹੀ ਰਹਿਣ ਲਈ ਕਿਹਾ।

ABOUT THE AUTHOR

...view details