ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੇ ਕਾਂਗਰਸ ਸੂਬਾ ਉਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਗੰਭੀਰ ਇਲਜ਼ਾਮ ਲਗਾਇਆ ਹੈ। ਪਾਠਕ ਮੁਤਾਬਿਕ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕੀਤਾ ਹੈ।
ਦਰਅਸਲ ਪਾਠਕ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਦਾ ਫੇਸਬੁੱਕ 'ਤੇ 'ਫੈਨਜ਼ ਆਫ ਸੰਨੀ ਦਿਓਲ' ਨਾਮ ਦਾ ਇੱਕ ਪੇਜ ਹੈ ਜਿਸਦੀ ਪਿਛਲੇ ਕੁਝ ਦਿਨਾਂ 'ਚ ਫਾਲੋਅਰਜ਼ ਅਤੇ ਲਾਈਕ ਲੱਖ ਦੇ ਕਰੀਬ ਵੱਧ ਗਏ ਹਨ ਅਤੇ ਉਸ ਪੇਜ 'ਤੇ ਸੰਨੀ ਵੱਲੋਂ ਚੋਣ ਪ੍ਰਚਾਰ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਦਕਿ ਸੰਨੀ ਦਿਓਲ ਨੇ ਨਾਮਜ਼ਦਗੀ ਸਮੇਂ ਦਿੱਤੇ ਵੇਰਵੇ 'ਚ 'ਫੈਨਜ਼ ਆਫ ਸੰਨੀ ਦਿਓਲ' ਨਾਮ ਦੇ ਕਿਸੇ ਵੀ ਪੇਜ ਦੀ ਜਾਣਕਾਰੀ ਨਹੀਂ ਦਿੱਤੀ ਹੈ।