ਜਲੰਧਰ : ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਮਾਈਨਿੰਗ ਉੱਪਰ ਛਾਪਾ ਲਗਾਤਾਰ ਜਾਰੀ ਹੈ। ਜਿੱਥੇ ਦੋ ਦਿਨ ਪਹਿਲਾਂ ਉਨ੍ਹਾਂ ਨੇ ਬਿਆਸ ਇਲਾਕੇ ਵਿੱਚ ਮਾਈਨਿੰਗ ਉਪਰ ਰੇੜਕਾ ਲੋਕਾਂ ਨੂੰ ਮਾਈਨਿੰਗ ਦੀ ਸੱਚਾਈ ਨਾਲ ਰੂਬਰੂ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਉੱਪਰ ਸਰਕਾਰੀ ਕੰਮ ਵਿੱਚ ਦਖ਼ਲ ਦੇਣ ਦਾ ਮਾਮਲਾ ਵੀ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਸੁਖਬੀਰ ਬਾਦਲ ਨੇ ਅੱਜ ਫੇਰ ਮਾਈਨਿੰਗ ਉੱਪਰ ਆਪਣੀ ਰੇਡ ਨੂੰ ਜਾਰੀ ਰੱਖਿਆ।
ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ ਸਣੇ 3 ਥਾਂ ਕੀਤੀ ਰੇਡ ਉਨ੍ਹਾਂ ਦਾ ਕਾਫਲਾ ਸਵੇਰੇ ਜਲੰਧਰ ਤੋਂ ਚੱਲਿਆ ਜਿਸ ਤੋਂ ਬਾਅਦ ਮੁਕੇਰੀਆਂ ਹੁੰਦੇ ਹੋਏ ਤਲਵਾੜੇ ਲਾਗੇ ਸੰਘਵਾਲ ਇਲਾਕੇ ਵਿੱਚ ਇਕ ਮਾਈਨਿੰਗ ਵਿਖੇ ਪਹੁੰਚਿਆ ਜਿਥੇ ਕਰੀਬ 200 ਫੁੱਟ ਤੱ ਡੂੰਘੀਆਂ ਖੱਡਾਂ ਮੌਜੂਦ ਸੀ।
ਸੁਖਬੀਰ ਬਾਦਲ ਦੀ ਮਾਈਨਿੰਗ ਰੇਡ ਜਾਰੀ, ਹੁਣ ਮੁਕੇਰੀਆਂ 'ਤੇ ਮਾਰਿਆ ਛਾਪਾ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਨੇਤਾਵਾਂ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦਿਸ਼ਾ ਵਿੱਚ ਇਹ ਮਾਈਨਿੰਗ ਦਾ ਕੰਮ ਮਾਈਨਿੰਗ ਮਾਫੀਆ ਲਗਾਤਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਮਾਈਨਿੰਗ ਉੱਪਰ ਰੇਡ ਲਗਾਤਾਰ ਜਾਰੀ ਰਹੇਗੀ।
ਉਨ੍ਹਾਂ ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਸਰਕਾਰ ਉਨ੍ਹਾਂ ਤੇ ਕਿੰਨੇ ਮਾਮਲੇ ਦਰਜ ਕਰਵਾਉਂਦੀ ਹੈ ਬਲਕਿ ਉਹ ਲੋਕਾਂ ਨੂੰ ਮਾਈਨਿੰਗ ਦੀ ਸੱਚਾਈ ਅਤੇ ਕਾਂਗਰਸ ਪਾਰਟੀ ਦੀ ਹਜ਼ਾਰਾਂ ਕਰੋੜ ਰੁਪਏ ਦੀ ਲੁੱਟ ਖਸੁੱਟ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ। ਉਨ੍ਹਾਂ ਨੇ ਤੰਜ ਕਸਦਿਆ ਸਵਾਲ ਕੀਤਾ ਕਿ 'ਹੁਣ ਸਰਕਾਰ ਨੂੰ ਪੁੱਛੋ, ਕੀ ਇਹ ਵੀ ਕਾਨੂੰਨੀ ਮਾਈਨਿੰਗ' ਹੈ।
ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੈਲੀਕਾਪਟਰ ਤੇ ਰੇਡ ਕਰ ਮਾਈਨਿੰਗ ਦਾ ਪਰਦਾਫਾਸ਼ ਕਰਦੇ ਨੇ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਸਿਰਫ਼ ਇਹ ਦੇਖਦੇ ਨੇ ਕਿ ਪੇਮੇਂਟ ਕਿੱਥੋਂ ਆਉਣੀ ਬਾਕੀ ਰਹਿ ਗਈ ਹੈ।
ਇਹ ਵੀ ਪੜ੍ਹੋ:ਕਾਂਗਰਸ ਦੇ ਗਲੇ ਦੀ ਹੱਡੀ ਬਣਿਆ ਬਿਜਲੀ ਸੰਕਟ, 'ਆਪ' ਨੇ ਸੀਸਵਾਂ ਵਲ ਵਹੀਰਾਂ ਘੱਤੀਆਂ
ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਉਹ ਲਗਾਤਾਰ ਇਸ ਤਰ੍ਹਾਂ ਦੀਆਂ ਮਾਈਨਿੰਗ ਵਾਲੀਆਂ ਖੱਡਾਂ ਤੇ ਪਹੁੰਚੇ ਲੋਕਾਂ ਨੂੰ ਇਸ ਦੀ ਸੱਚਾਈ ਨਾਲ ਜਾਣੂ ਕਰਾਉਣਗੇ ਅਤੇ ਇਸ ਤੋਂ ਬਾਅਦ ਉਹ ਅੱਗੇ ਨਿਕਲ ਗਏ। ਸੁਖਬੀਰ ਬਾਦਲ ਮੁਤਾਬਕ ਹੁਣ ਤਾਂ ਆਮ ਲੋਕ ਵੀ ਵੀਡੀਓ ਬਣਾ-ਬਣਾ ਖ਼ੁਦ ਸਰਕਾਰ ਦਾ ਪਰਦਾਫਾਸ਼ ਕਰ ਰਹੇ ਨੇ ਕਿ ਸਰਕਾਰ ਦੇ ਮੰਤਰੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਿਸ ਤਰ੍ਹਾਂ ਪੰਜਾਬ ਨੂੰ ਲੁੱਟ ਰਹੇ ਨੇ।