ਜਲੰਧਰ: ਲੋਕ ਸਭਾ ਚੋਣਾਂ ਦਾ ਵਿਗੁਲ ਵੱਜ ਚੁੱਕਾ ਹੈ ਅਤੇ ਸਾਰੀਆਂ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ 'ਚ ਜੁਟ ਗਈਆਂ ਹਨ। ਇਸੇ ਤਹਿਤ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਲੰਧਰ ਪੁੱਜੇ। ਇਸ ਦੌਰਾਨ ਉਨ੍ਹਾਂ ਕਾਂਗਰਸ 'ਤੇ ਨਿਸ਼ਾਨੇ ਸਾਧੇ।ਸੁਖਬੀਰ ਬਾਦਲ ਨੇ ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਨਾਂਅ ਨਾਲ "ਜੀ" ਲਗਾਉਣ ਉੱਤੇ ਟਿੱਪਣੀ ਕੀਤੀ।
ਰਾਹੁਲ ਗਾਂਧੀ ਦੇ ਮਸੂਦ ਅਜ਼ਹਰ ਨੂੰ ਜੀ ਕਹਿਣ 'ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ... - navjot singh sidhu
ਰਾਹੁਲ ਗਾਂਧੀ ਦੇ ਮਸੂਦ ਅਜ਼ਹਰ ਨੂੰ ਜੀ ਕਹਿ ਕੇ ਸੰਬੋਧਨ ਕਰਨ 'ਤੇ ਸੁਖਬੀਰ ਬਾਦਲ ਨੇ ਸਾਧਿਆ ਕਾਂਗਰਸ 'ਤੇ ਨਿਸ਼ਾਨਾ। ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿ ਫ਼ੌਜ ਮੁਖੀ ਜਨਰਲ ਬਾਜਵਾ ਅਤੇ ਮਸੂਦ ਅਜ਼ਹਰ ਨੂੰ "ਜੀ" ਕਹਿਣਾ ਪ੍ਰਗਟਾਉਂਦਾ ਹੈ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਪਿਆਰ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ
ਉਨ੍ਹਾਂ ਕਿਹਾ, "ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਬਾਜਵਾ ਨੂੰ "ਜੀ" ਕਹਿ ਰਿਹਾ ਹੈ ਅਤੇ ਰਾਹੁਲ ਗਾਂਧੀ ਮਸੂਦ ਅਜ਼ਹਰ ਨੂੰ, ਇਹ ਸਭ ਸਿੱਧ ਕਰਦਾ ਕਿ ਕਾਂਗਰਸੀਆਂ ਦਾ ਪਾਕਿਸਤਾਨ ਨਾਲ ਕਿੰਨਾ ਪਿਆਰ ਹੈ।"
ਸੁਖਬੀਰ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਲੰਧਰ ਸਣੇ ਬਾਕੀ ਸਾਰੇ ਉਮੀਦਵਾਰਾਂ ਦਾ ਐਲਾਨ ਅਗਲੇ ਮਹੀਨੇ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਜਲੰਧਰ 'ਚ ਵਰਕਰ ਮੀਟਿੰਗ ਕੀਤੀ ਜਾਵੇਗੀ।