ਜਲੰਧਰ: ਕਪੂਰਥਲਾ ਚੌਂਕ (Kapurthala Chowk) ਨੇੜੇ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ। ਜਦੋਂ ਅਚਾਨਕ ਇਲਾਕੇ ਦੇ ਕੁਝ ਘਰਾਂ ਦੀਆਂ ਕੰਧਾਂ ਤੇ ਛੱਤਾਂ ਵਿੱਚ ਦਰਾਰਾਂ ਆ ਗਈਆਂ। ਜਿਸ ਨੂੰ ਲੈਕੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਅਚਾਨਕ ਝਟਕੇ ਨਾਲ ਆਈਆ ਇਹ ਦਰਾਰਾਂ ਦੇਖ ਘਰ ਦੇ ਮਾਲਕਾਂ ਵੱਲੋਂ ਇਸ ਦੀ ਸ਼ਿਕਾਇਤ ਇਲਾਕੇ ਦੇ ਵਿਧਾਇਕ ਨੂੰ ਕੀਤੀ ਗਈ। ਜ਼ਿਕਰਯੋਗ ਹੈ ਕਿ ਕਪੂਰਥਲਾ ਚੌਂਕ ਦੇ ਨੇੜੇ ਜੋਸ਼ੀ ਹਸਪਤਾਲ (Joshi Hospital near Kapurthala Chowk) ਦੇ ਨਾਲ ਬਿਲਡਿੰਗ ਤਿਆਰ ਕਰਨ ਲਈ ਬੇਸਮੈਂਟ ਬਣਾਉਣ ਲਈ ਖੁਦਾਈ ਕੀਤੀ ਜਾ ਰਹੀ ਸੀ। ਡਿੱਚ ਮਸ਼ੀਨਾਂ ਵੱਲੋਂ ਲਗਾਤਾਰ ਖੁਦਾਈ ਦੌਰਾਨ ਜ਼ਮੀਨ (Land) ਖਿਸਕਣ ਨਾਲ ਆਸੇ ਪਾਸੇ ਦੇ ਘਰਾਂ ਵਿੱਚ ਵੱਡੀਆਂ ਦਰਾੜਾਂ ਪੈ ਗਈਆਂ।
ਉਧਰ ਲੋਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਵਿਧਾਇਕ ਅਮਨ ਅਰੋੜਾ (MLA Aman Arora) ਨੇ ਮੌਕੇ ਦਾ ਜਾਇਜ਼ ਲਿਆ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ (Municipal Commissioner) ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮੌਕੇ ਵੇਖਣ ਲਈ ਵੀ ਕਿਹਾ। ਜਿਸ ਤੋਂ ਬਾਅਦ ਮੌਕੇ ‘ਤੇ ਕਮਿਸ਼ਨਰ ਵੱਲੋਂ ਇੱਕ ਟੀਮ ਭੇਜੀ ਗਈ, ਜਿਸ ਨੇ ਮੌਕੇ ਦਾ ਜਾਇਜ਼ ਲਿਆ ਅਤੇ ਸਥਾਨਕ ਲੋਕਾਂ ਨੂੰ ਜਾਇਜ਼ ਕੰਮ ਹੋਣ ਦਾ ਭਰੋਸਾ ਦਿੱਤਾ।