ਜਲੰਧਰ/ਫਗਵਾੜਾ:ਪੰਜਾਬ ਵਿੱਚ ਚੋਰੀ, ਡਕੈਤੀ, ਬੇਅਦਬੀ ਦੀਆਂ ਵਾਰਦਾਤਾਂ ਨੂੰ ਵਧੇਦੇ ਹੋਏ ਦੇਖ ਹੁਣ ਲੋਕ ਆਪਣਾ ਬਚਾਅ ਆਪ ਕਰਦੇ ਹੋਏ ਨਜ਼ਰ ਆ ਰਹੇਂ ਹਨ। ਗੁਰਦੁਆਰਿਆਂ ਵਿੱਚ ਸੀਸੀਟੀਵੀ ਕੈਮਰੇ ਲੱਗਣੇ ਆਮ ਗੱਲ ਹੈ ਜਿਸ ਨਾਲ ਇਹ ਪਤਾ ਤਾਂ ਲਗਦਾ ਹੈ ਕਿ ਬੇਅਦਬੀ ਜਾਂ ਚੋਰੀ ਦੀ ਵਾਰਦਾਤ ਨੂੰ ਕਿਸਨੇ ਅੰਜਾਮ ਦਿੱਤਾ ਹੈ ਪਰ ਇਸਦੇ ਬਾਵਜੂਦ ਇਹ ਵਾਰਦਾਤਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ। ਪੰਜਾਬ ਦੇ ਫਗਵਾੜਾ ਹੁਸ਼ਿਆਰਪੁਰ ਰੋਡ ਉੱਪਰ ਪਿੰਡ ਰਾਜਪੁਰ ਭਾਈਆਂ ਵਿਖੇ ਇਕ ਅਜਿਹਾ ਗੁਰਦੁਆਰਾ ਹੈ ਜਿੱਥੇ ਨਾ ਤੇ ਕੋਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਅਤੇ ਨਾ ਹੀ ਕੋਈ ਬੇਅਦਬੀ ਦੀ ਵਾਰਦਾਤ ਕਰ ਸਕਦਾ ਹੈ। ਇਹੀ ਨਹੀਂ ਗੁਰਦੁਵਾਰਾ ਸਾਹਿਬ ਅੰਦਰ ਪਾਲਕੀ ਸਾਹਿਬ ਉੱਪਰ ਲੱਗਾ ਚੰਦੋਆ ਸਾਹਿਬ ਦੇਖਨ ਵੀ ਇਥੇ ਲੋਕ ਦੂਰੋਂ ਦੂਰੋਂ ਆਉਂਦੇ ਹਨ। Gurdwara Sahib of Village Rajpur Bhayian
ਗੁਰਦੁਵਾਰਾ ਧੰਨ ਧੰਨ ਬਾਬਾ ਮੇਹਰ ਸਿੰਘ ਵਿਖੇ ਸੁਰੱਖਿਆ ਕੇ ਖਾਸ ਇੰਤਜਾਮ : ਗੁਰਦੁਵਾਰਾ ਧੰਨ ਧੰਨ ਬਾਬਾ ਮੇਹਰ ਸਿੰਘ ਵਿਖੇ ਗੁਰਦੁਵਾਰਾ ਕਮੇਟੀ ਅਤੇ ਪਿੰਡ ਦੀ ਸੰਗਤ ਦੀ ਸੰਗਤ ਦੇ ਸਹਿਯੋਗ ਨਾਲ ਅਜਿਹੇ ਇੰਤਜਾਮ ਕੀਤੇ ਗਏ ਹਨ ਕਿ ਕਿਸੇ ਅਣਜਾਣ ਵਿਅਕਤੀ ਦੇ ਗੁਰਦੁਵਾਰਾ ਸਾਹਿਬ ਅੰਦਰ ਦਾਖ਼ਲ ਹੁੰਦੇ ਹੀ ਪੂਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ। ਗੁਰੂਦਵਾਰਾ ਸਾਹਿਬ ਦੇ ਅੰਦਰ ਅਤੇ ਬਾਹਰ ਅਜਿਹੇ ਸੈਂਸਰ ਲੱਗੇ ਹੋਏ ਹਨ ਕਿ ਜੇ ਕੋਈ ਇਨਸਾਨ ਗੁਰਦੁਵਾਰਾ ਸਾਹਿਬ ਦੇ ਦਰਵਾਜੇ ਦੀ ਕੁੰਡੀ ਨੂੰ ਵੀ ਹੱਥ ਲਗਾ ਦੇਵੇ ਤਾਂ ਉਸੇ ਵੇਲੇ ਗੁਰੂਦਵਾਰਾ ਸਾਹਿਬ ਦੇ ਉੱਪਰ ਲੱਗੇ ਸਪੀਕਰਾਂ ਵਿਚ ਹੂਟਰ ਦੀ ਅਵਾਜ ਆਉਣ ਲੱਗ ਜਾਂਦੀ ਹੈ।
ਅਣਜਾਣ ਵਿਅਕਤੀ ਦੇ ਦਾਖ਼ਲ ਹੋਣ ਉਤੇ ਲੱਗਦਾ ਹੈ ਪਿੰਡ ਨੂੰ ਪਤਾ: ਗੁਰਦੁਵਾਰਾ ਸਾਹਿਬ ਦੇ ਗ੍ਰੰਥੀ ਸੁਖਦੇਵ ਸਿੰਘ ਮੁਤਾਬਕ ਅੱਜ ਕੱਲ ਦੇ ਜੋ ਹਾਲਾਤ ਹਨ ਜਿੱਥੇ ਲੋਕ ਗੁਰਦੁਵਾਰਾ ਸਾਹਿਬ ਤੱਕ ਨੂੰ ਨਹੀਂ ਬਕਸ਼ਦੇ। ਆਏ ਦਿਨ ਗੁਰਦੁਵਾਰਿਆਂ ਵਿਚ ਚੋਰੀਆਂ ਅਤੇ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਹਨ। ਜਿਸਨੂੰ ਦੇਖਦੇ ਹੋਏ ਗੁਰਦੁਵਾਰਾ ਸਾਹਿਬ ਦੀ ਸੁਰੱਖਿਆ ਲਈ ਗੁਰਦੁਵਾਰੇ ਦੇ ਅਜਿਹੇ ਸੈਂਸਰ ਲਗਾਏ ਗਏ ਹਨ। ਜਿਸ ਨਾਲ ਜੇ ਕੋਈ ਅਣਜਾਣ ਵਿਅਕਤੀ ਉਸ ਵੇਲੇ ਗੁਰਦੁਵਾਰਾ ਸਾਹਿਬ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਵੇਲੇ ਗੁਰਦੁਵਾਰਾ ਸਾਹਿਬ ਬੰਦ ਹੁੰਦਾ ਹੈ ਤਾਂ ਉਸੇ ਵੇਲੇ ਹੂਟਰ ਵੱਜ ਜਾਂਦੇ ਹਨ। ਜਿਸਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਜਾਂਦਾ ਹੈ।