ਜਲੰਧਰ: ਵਿਸ਼ਵ ਸਵਾਸਥ ਦਿਵਸ ਮੌਕੇ ਤੇ ਲਾਲਾ ਲਾਜਪਤ ਰਾਏ ਨਰਸਿੰਗ ਇੰਸਟੀਚਿਊਟ ਨੇ ਸਵਾਸਥ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਸੈਂਕੜਿਆਂ ਦੀ ਗਿਣਤੀ ਵਿੱਚ ਨਰਸਿੰਗ ਵਿਦਿਆਰਥਣਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਤੋਂ ਲੈ ਕੇ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਤੱਕ ਮਾਰਚ ਕੱਢਿਆ। ਮਾਰਚ ਦੌਰਾਨ ਇਨ੍ਹਾਂ ਵਿਦਿਆਰਥਣਾਂ ਦੇ ਹੱਥਾਂ 'ਚ ਲੋਕਾਂ ਨੂੰ ਸਵਾਸਥ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਾ ਛੱਡਣ ਦੇ ਸਲੋਗਨ ਲਿਖੇ ਹੋਏ ਸਨ। ਇਸ ਮਾਰਚ ਨੂੰ ਜਲੰਧਰ ਦੇ ਡੀਸੀਪੀ ਗੁਰਮੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਸਿਵਲ ਹਸਪਤਾਲ ਤੋਂ ਰਵਾਨਾ ਕੀਤਾ।
ਵਿਸ਼ਵ ਸਿਹਤ ਦਿਵਸ 'ਤੇ ਵਿਦਿਆਰਥਣਾਂ ਨੇ ਕੱਢਿਆ ਮਾਰਚ - punjab news
ਵਿਸ਼ਵ ਸਿਹਤ ਦਿਵਸ ਮੌਕੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਨਸ਼ਾ ਛੱਡਣ ਦੇ ਲਈ ਨਰਸਿੰਗ ਵਿਦਿਆਰਥਣਾਂ ਨੇ ਜਲੰਧਰ ਦੇ ਸਿਵਲ ਹਸਪਤਾਲ ਤੋਂ ਲੈ ਕੇ ਲਾਲਾ ਲਾਜਪਤ ਰਾਏ ਨਰਸਿੰਗ ਕਾਲਜ ਤੱਕ ਮਾਰਚ ਕੱਢਿਆ। ਇਸ ਮਾਰਚ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਨੂੰ ਛੱਡ ਕੇ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸੰਦੇਸ਼ ਦੇਣਾ ਸੀ।
students campaigned about heath on world health day
ਮਾਰਚ ਬਾਰੇ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਆਰ ਪ੍ਰਮਿਲਾ ਵਿਸਾਰਨ ਨੇ ਦੱਸਿਆ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹਿਦਾ ਹੈ। ਜੇਕਰ ਕੋਈ ਇਨਸਾਨ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਤੇ ਇੱਕ ਸਰੀਰ ਹੀ ਖਰਾਬ ਹੁੰਦਾ ਹੈ ਪਰ ਜੇ ਉਹ ਇਨਸਾਨ ਨਸ਼ੇ ਕਰਨ ਲਗ ਜਾਂਦਾ ਹੈ ਤਾਂ ਨਾ ਸਿਰਫ ਪਰਿਵਾਰ ਬਲਕਿ ਪੂਰਾ ਸਮਾਜ ਖਰਾਬ ਹੁੰਦਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਨਸ਼ਿਆਂ ਨੂੰ ਛੱਡ ਕੇ ਆਪਣੀ ਸਿਹਤ ਦਾ ਧਿਆਨ ਰੱਖੋ ਤਾਂ ਕਿ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਬਲਕਿ ਪੂਰਾ ਸਮਾਜ ਤੰਦਰੁਸਤ ਰਹਿ ਸਕੇ ।