ਜਲੰਧਰ: ਜਲੰਧਰ ਦੇ ਨਕੋਦਰ ਇਲਾਕੇ ਦਾ ਬੀਰ ਪਿੰਡ ਇਸ ਵੇਲੇ ਪੂਰੇ ਦੋਆਬਾ ਇਲਾਕੇ ਲਈ ਇੱਕ ਮਿਸਾਲ ਬਣਿਆ ਹੋਇਆ ਹੈ। ਇਸ ਪਿੰਡ ਦੇ ਅੰਦਰ ਪਰਾਲੀ ਨਾਲ ਤਿਆਰ ਹੋਣ ਵਾਲੀ ਬਿਜਲੀ ਦੇ ਪ੍ਰਾਜੈਕਟ ਲੱਗੇ ਹੋਣ ਕਰਕੇ ਕਿਸਾਨ ਹੁਣ ਆਪਣੀ ਪਰਾਲੀ ਇੱਥੇ ਵੇਚ ਰਹੇ ਹਨ। ਇਸ ਦੇ ਨਾਲ ਨਾ ਸਿਰਫ਼ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ, ਬਲਕਿ ਰੋਜ਼ ਦੀ 6000 ਯੂਨਿਟ ਬਿਜਲੀ ਵੀ ਪੈਦਾ ਹੋ ਰਹੀ ਹੈ। ਗ੍ਰੀਨ ਪਲੈਨੈੱਟ ਐਨਰਜੀ ਪ੍ਰਾਈਵੇਟ ਲਿਮਟਿਡ Green Planet Energy Pvt Bir village ਨਾਮ ਦਾ ਇਹ ਪ੍ਰੋਜੈਕਟ ਅੱਜ ਹਜ਼ਾਰਾਂ ਕਿਸਾਨਾਂ ਨੂੰ ਫ਼ਾਇਦਾ ਦੇ ਰਿਹਾ ਹੈ। Straw generates electricity in Bir village
ਪਰਾਲੀ ਨਾਲ ਬਿਜਲੀ ਤਿਆਰ ਕਰਨ ਵਾਲਾ ਇਹ ਪਿੰਡ ਬਣਿਆ ਮਿਸਾਲ :-ਇਕ ਪਾਸੇ ਜਿੱਥੇ ਅੱਜਕੱਲ੍ਹ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਦੇ ਦੂਸਰੇ ਪਾਸੇ ਇਸੇ ਪਰਾਲੀ ਨਾਲ ਬਿਜਲੀ ਪੈਦਾ ਕਰਕੇ ਜਲੰਧਰ ਦੇ ਨਕੋਦਰ ਇਲਾਕੇ ਦਾ ਵੀਰ ਪਿੰਡ ਅੱਜ ਇੱਕ ਵੱਡੀ ਮਿਸਾਲ ਬਣਿਆ ਹੋਇਆ ਹੈ। ਪਿੰਡ ਵਿੱਚ ਲੱਗਾ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲਾ ਪਾਵਰ ਪਲਾਂਟ ਇਨ੍ਹਾਂ ਦਿਨਾਂ ਵਿਚ 24 ਘੰਟੇ ਕੰਮ ਕਰ ਰਿਹਾ ਹੈ।
ਕਿਸਾਨ ਇੱਥੇ ਹਜ਼ਾਰਾਂ ਟਨ ਪਰਾਲੀ ਗੱਠੇ ਬਣਵਾ ਬਣਵਾ ਕੇ ਕੁਰਾਲੀ ਵਿੱਚ ਲਿਆ ਰਹੇ ਨੇ ਅਤੇ ਇਹ ਪਾਵਰ ਪ੍ਰੋਜੈਕਟ ਰੋਜ਼ ਦੀ ਕਰੀਬ 6000 ਯੂਨਿਟ ਬਿਜਲੀ ਜਿਸ ਨੂੰ 6 ਮੈਗਾਵਾਟ ਵੀ ਕਿਹਾ ਜਾ ਸਕਦਾ ਹੈ ਪੈਦਾ ਕਰ ਰਿਹਾ ਹੈ। ਪਿੰਡ ਵਿੱਚ ਲੱਗੇ ਇਸ ਪਾਵਰ ਪਲਾਂਟ ਜਿਸ ਵਿੱਚ ਕਰੀਬ 50 ਕਿਲੋਮੀਟਰ ਦੇ ਇਲਾਕੇ ਤੋਂ ਕਿਸਾਨ ਪਰਾਲੀ ਲੈ ਕੇ ਕਿਸਾਨ ਇੱਥੇ ਪਰਾਲੀ ਵੇਚ ਰਹੇ ਹਨ।
2013 ਨੂੰ ਹੋਈ ਸੀ ਇਸ ਪਾਵਰ ਪਲਾਂਟ ਦੀ ਸੁਰੂਆਤ :-ਇਸ ਪਾਵਰ ਪਲਾਂਟ ਦੇ ਅਧਿਕਾਰੀ ਦੱਸਦੇ ਹਨ ਕਿ ਇਸ ਪਾਵਰ ਪਲਾਂਟ ਦੀ ਸ਼ੁਰੂਆਤ 2013 ਵਿੱਚ ਹੋਈ ਸੀ ਅਤੇ ਪਰਾਲੀ ਨਾਲ ਬਿਜਲੀ ਪੈਦਾ ਕਰਨੀ ਇੱਥੇ 2018 ਨੂੰ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲੇ ਮੱਕੀ, ਚਰ੍ਹੀ ਵਰਗੀਆਂ ਹੋਰ ਫ਼ਸਲਾਂ ਦੀ ਵੇਸਟ ਇੱਥੇ ਬਿਜਲੀ ਪੈਦਾ ਕੀਤੀ ਜਾਂਦੀ ਸੀ। ਉਨ੍ਹਾਂ ਦੇ ਮੁਤਾਬਕ ਪਿਛਲੇ ਸਾਲ ਇਸ ਪਾਵਰ ਪਲਾਂਟ ਵਿੱਚ 23000 ਹਜ਼ਾਰ ਟਨ ਪਰਾਲੀ ਆਈ ਸੀ, ਜੋ ਇਸ ਵਾਰ ਵੱਧ ਕੇ 45000 ਟਨ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਪਾਵਰ ਪਲਾਂਟ ਦੀ ਕਪੈਸਿਟੀ ਕਰੀਬ 60 ਹਜ਼ਾਰ ਟਨ ਹੈ। ਉਨ੍ਹਾਂ ਮੁਤਾਬਕ ਜੇਕਰ ਇਸ ਪਾਵਰ ਪਲਾਂਟ ਨੂੰ 60 ਹਜ਼ਾਰ ਟਨ ਪਰਾਲੀ ਮਿਲ ਜਾਂਦੀ ਹੈ ਤਾਂ ਇਹ ਪਾਵਰ ਪਲਾਂਟ ਸਾਰਾ ਸਾਲ ਬਿਜਲੀ ਪੈਦਾ ਕਰ ਸਕਦਾ ਹੈ।