ਜਲੰਧਰ: ਜ਼ਿਲ੍ਹੇ ਵਿਖੇ ਲੱਗਿਆ ਕਿਸਾਨਾਂ ਦਾ ਧਰਨਾ ਅੱਜ ਤੀਸਰੇ ਦਿਨ ਵੀ ਬਰਕਰਾਰ ਹੈ। ਹਾਲਾਂਕਿ ਤੜਕੇ ਹੋਈ ਤੇਜ਼ ਬਾਰਿਸ਼ ਨੇ ਧਰਨੇ ਦੀ ਜਗ੍ਹਾ ਨੂੰ ਪਾਣੀ-ਪਾਣੀ ਕਰ ਦਿੱਤਾ ਹੈ, ਪਰ ਬਾਵਜੂਦ ਇਸਦੇ ਕਿਸਾਨਾਂ ਦਾ ਧਰਨਾ ਪੂਰੇ ਜ਼ੋਰਾਂ ‘ਤੇ ਹੈ ਅਤੇ ਜ਼ਮੀਨ ਭਾਵੇਂ ਪਾਣੀ-ਪਾਣੀ ਹੋ ਗਈ ਹੈ, ਪਰ ਕਿਸਾਨਾਂ ਦੇ ਹੌਸਲੇ ਪੂਰੇ ਬੁਲੰਦ ਹਨ।
ਇਹ ਵੀ ਪੜੋ: ਗੰਨਾ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ: ਚੰਡੀਗੜ੍ਹ 'ਚ ਸਰਕਾਰ ਨਾਲ ਮੀਟਿੰਗ
ਅੱਜ ਧਰਨੇ ਦੇ ਤੀਸਰੇ ਦਿਨ ਤੜਕੇ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਣ ਨਾਲ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟਰੈਕ ਉਪਰ ਲਾਏ ਹੋਏ ਕਿਸਾਨਾਂ ਦੇ ਟੈਂਟ ਪੂਰੀ ਤਰ੍ਹਾਂ ਪਾਣੀ ਨਾਲ ਭਿੱਜ ਗਏ ਅਤੇ ਜ਼ਮੀਨ ਤੇ ਵਿਛਾਈਆਂ ਹੋਈਆਂ ਦਰੀਆਂ ਵੀ ਪਾਣੀ-ਪਾਣੀ ਹੋ ਗਈਆਂ, ਪਰ ਕਿਸਾਨਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਇਹੋ ਜਿਹਾ ਮਾਹੌਲ ਕਿਸਾਨ ਦਿੱਲੀ ਵਿੱਚ ਕਈ ਵਾਰ ਝੱਲ ਚੁੱਕੇ ਹਨ।
ਉਧਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਬੁਲਾਇਆ ਹੈ। ਇਸ ਮੀਟਿੰਗ ਤੋਂ ਬਾਅਦ ਹੀ ਇਹ ਸਾਫ਼ ਹੋ ਪਾਏਗਾ ਕਿ ਜੇ ਸਰਕਾਰ ਕਿਸਾਨਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਇਸ ਧਰਨੇ ਨੂੰ ਚੁੱਕ ਦਿੱਤਾ ਜਾਏਗਾ ਨਹੀਂ ਤਾਂ ਮੰਗਲਵਾਰ ਤੋਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਏਗਾ। ਫਿਲਹਾਲ ਅੱਜ ਤੀਸਰੇ ਦਿਨ ਵੀ ਧਰਨਾ ਪੂਰੀ ਤਰ੍ਹਾਂ ਜਾਰੀ ਹੈ ਅਤੇ ਸਵੇਰ ਤੋਂ ਹੀ ਇੱਥੇ ਲੰਗਰ ਲੱਗਣੇ ਸ਼ੁਰੂ ਹੋ ਗਏ ਨੇ ਅਤੇ ਦੂਰੋਂ ਦੂਰੋਂ ਕਿਸਾਨਾਂ ਦਾ ਆਉਣਾ ਵੀ ਜਾਰੀ ਹੈ।
ਇਹ ਵੀ ਪੜੋ: ਸਕੂਲ ਲਈ ਸੜਕਾਂ ’ਤੇ ਉੱਤਰੇ ਵਿਦਿਆਰਥੀ, ਜਾਣੋ ਕਿਉਂ
ਲੰਗਰ ਦਾ ਪ੍ਰਬੰਧ