ਜਲੰਧਰ:ਕਸਬਾ ਗੁਰਾਇਆ ਦੇ ਨੇੜਲੇ ਪਿੰਡ ਰੁੜਕਾ ਖੁਰਦ ਵਿਖੇ ਬੱਸ ਸਟੈਂਡ ’ਤੇ ਸਤਿਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਬੰਧ ਲੱਗੇ ਫਲੈਕਸ ਤੇ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਰਤ ਕੀਤੀ ਗਈ ਤੇ ਫਲੈਕਸ ’ਤੇ ਇੱਕ ਨੌਜਵਾਨ ਦੇ ਮੂੰਹ ’ਤੇ ਪਹਿਲਾਂ ਕਾਲਖ ਮਲ ਫੇਰ ਉਸ ਦੀ ਫੋਟੋ ਪਾੜ ਦਿੱਤੀ ਗਈ।
ਭਗਤ ਰਵਿਦਾਸ ਮਹਾਰਾਜ ਜੀ ਦੇ ਫਲੈਕਸ ਨਾਲ ਸ਼ਰਾਰਤੀ ਅਨਸਰਾਂ ਨੇ ਕੀਤੀ ਛੇੜਛਾੜ !
ਕਸਬਾ ਗੁਰਾਇਆ ਦੇ ਨੇੜਲੇ ਪਿੰਡ ਰੁੜਕਾ ਖੁਰਦ ਵਿਖੇ ਬੱਸ ਸਟੈਂਡ ’ਤੇ ਸਤਿਗੁਰੂ ਭਗਤ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਬੰਧ ਲੱਗੇ ਫਲੈਕਸ ਤੇ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਾਰਤ ਕੀਤੀ ਗਈ ਤੇ ਫਲੈਕਸ ’ਤੇ ਇੱਕ ਨੌਜਵਾਨ ਦੇ ਮੂੰਹ ’ਤੇ ਪਹਿਲਾਂ ਕਾਲਖ ਮਲ ਫੇਰ ਉਸ ਦੀ ਫੋਟੋ ਪਾੜ ਦਿੱਤੀ ਗਈ।
ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਿਰਮਲ ਚੰਦ ਨੇ ਦੱਸਿਆ ਕਿ ਬੱਸ ਸਟੈਂਡ ਵਿਖੇ ਉਨ੍ਹਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧਿਤ ਫਲੈਕਸ ਲਗਾਈ ਗਈ ਹੈ। ਉਸ ਵਿੱਚ ਪਿੰਡ ਵਾਸੀਆਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਉਹਨਾਂ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਨ੍ਹਾਂ ਤਸਵੀਰਾਂ ਦੇ ਨਾਲ ਛੇੜਖਾਨੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਫਲੈਕਸ ਵਿੱਚ ਲੱਗੀ ਲਵਲੀ ਨਾਮ ਦੇ ਨੌਜਵਾਨ ਦੀ ਤਸਵੀਰ ’ਤੇ ਪਹਿਲਾਂ ਕਿਸੀ ਨੇ ਕਾਲਖ ਪੋਤ ਦਿੱਤੀ ਸੀ ਅਤੇ ਹੁਣ ਉਸ ਦੀ ਤਸਵੀਰ ਨੂੰ ਫਾੜ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਤਰ੍ਹਾਂ ਦੀ ਸ਼ਰਾਰਤ ਦੇ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ ਅਤੇ ਉਨ੍ਹਾਂ ਨੇ ਇਸ ਸਬੰਧ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ । ਇਸ ਸੰਬੰਧ ਵਿੱਚ ਮੌਕੇ ਤੇ ਪੁੱਜੇ ਏ.ਐੱਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਲੈ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਨਾਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜਾ ਵੀ ਮੁਲਜ਼ਮ ਹੋਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।