ਪੰਜਾਬ

punjab

ETV Bharat / state

ਸ੍ਰੀ ਦੇਵੀ ਤਲਾਬ ਮੰਦਰ ਕਮੇਟੀ ਨੇ ਸਲਾਨਾ ਸਮਾਗਮ ਨੂੰ ਕੀਤਾ ਮੁਲਤਵੀ - ਮਾਂ ਤ੍ਰਿਪੁਰ ਮਾਲਨੀ ਦੇ ਮੇਲੇ

ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਦੋ ਅਪ੍ਰੈਲ ਨੂੰ ਮਾਂ ਤ੍ਰਿਪੁਰ ਮਾਲਨੀ ਦੇ ਮੇਲੇ ਅਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਮੰਦਰ ਕਮੇਟੀ ਨੇ ਇਹ ਫੈਸਲਾ ਲਿਆ ਹੈ

ਸ੍ਰੀ ਦੇਵੀ ਤਲਾਬ ਮੰਦਰ ਕਮੇਟੀ ਨੇ ਸਲਾਨਾ ਸਮਾਗਮ ਨੂੰ ਕੀਤਾ ਮੁਲਤਵੀ
ਸ੍ਰੀ ਦੇਵੀ ਤਲਾਬ ਮੰਦਰ ਕਮੇਟੀ ਨੇ ਸਲਾਨਾ ਸਮਾਗਮ ਨੂੰ ਕੀਤਾ ਮੁਲਤਵੀ

By

Published : Apr 2, 2021, 2:45 PM IST

ਜਲੰਧਰ: ਸੂਬੇ ’ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ 20 ਤੋਂ ਜਿਆਦਾ ਬੰਦਿਆਂ ਦੇ ਇਕੱਠ ’ਤੇ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨੂੰ ਦੇਖਦੇ ਹੋਏ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਦੋ ਅਪ੍ਰੈਲ ਨੂੰ ਮਾਂ ਤ੍ਰਿਪੁਰ ਮਾਲਨੀ ਦੇ ਮੇਲੇ ਅਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਹੈ।

ਸ੍ਰੀ ਦੇਵੀ ਤਲਾਬ ਮੰਦਰ ਕਮੇਟੀ ਨੇ ਸਲਾਨਾ ਸਮਾਗਮ ਨੂੰ ਕੀਤਾ ਮੁਲਤਵੀ

ਇਹ ਵੀ ਪੜੋ: ਪੁਲਵਾਮਾ ਐਨਕਾਉਂਟਰ 'ਚ 3 ਅੱਤਵਾਦੀ ਢੇਰ, ਸਰਚ ਅਭਿਆਨ ਜਾਰੀ

ਇਸ ਸਬੰਧ ’ਚ ਮੰਦਰ ਕਮੇਟੀ ਦੇ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਮੰਦਰ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਮੰਦਰ ਚ ਲੱਗਣ ਵਾਲੇ ਮੇਲੇ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਸ਼ਰਧਾਲੂ ਮਾਂ ਦੇ ਦਰਸ਼ਨਾਂ ਲਈ ਆ ਸਕਦੇ ਹਨ। ਵਿਜ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਰਧਾਲੂਆਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪੰਜ-ਪੰਜ ਫੁੱਟ ਦੀ ਦੂਰੀ ਬਣਾ ਕੇ ਅਤੇ ਮਾਸਕ ਪਾ ਕੇ ਹੀ ਮਾਂ ਦੇ ਦਰਸ਼ਨ ਕਰਨ ਲਈ ਆਉਣ। ਇਸ ਦੌਰਾਨ ਨਾ ਤਾਂ ਭਜਨ ਕੀਰਤਨ ਹੋਣਗੇ ਅਤੇ ਨਾ ਹੀ ਸ਼ਰਧਾਲੂ ਲੰਗਰ ਲਾ ਸਕਣਗੇ। ਕੋਰੋਨਾ ਦੇ ਵਧਦੇ ਅਸਰ ਨੂੰ ਵੇਖਦੇ ਹੋਏ ਅਤੇ ਸ਼ਰਧਾਲੂਆਂ ਦੀ ਚਿੰਤਾ ਕਰਦੇ ਹੋਏ ਹੀ ਮੰਦਰ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ABOUT THE AUTHOR

...view details