ਪੰਜਾਬ

punjab

ETV Bharat / state

ਨਸ਼ਾ ਤਸਕਰੀ ਹੁਣ ਸਿਰਫ਼ 10-12 ਫ਼ੀਸਦੀ, ਪੁਲਿਸ ਤੇ ਬੀਐਸਐਫ਼ ਨੇ ਪਾਈ ਨੱਥ: ਖੇਡ ਮੰਤਰੀ - ਖੇਡ ਸਨਅਤਕਾਰਾਂ ਨਾਲ ਮੁਲਾਕਾਤ

ਖੇਡ ਮੰਤਰੀ ਨੇ ਖੇਡ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਿਰਫ਼ 10-12 ਫ਼ੀਸਦੀ ਨਸ਼ਾ ਤਸਕਰੀ ਰਹਿ ਗਈ ਹੈ। ਪੰਜਾਬ ਪੁਲਿਸ ਵਲੋਂ ਤੇ ਸਰਹੱਦ ਉੱਤੇ ਕਾਫ਼ੀ ਹੱਦ ਤੱਕ ਨੱਥ ਪਾਈ ਗਈ ਹੈ।

rana gurmeet singh sodhi in jalandhar, hockey players in olympic
ਫ਼ੋਟੋ

By

Published : Dec 13, 2019, 5:10 PM IST

ਜਲੰਧਰ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਰਵਾਰ ਨੂੰ ਜਲੰਧਰ ਦੇ ਖੇਡ ਸਨਅਤਕਾਰਾਂ ਨਾਲ ਮੁਲਾਕਾਤ ਕੀਤੀ। ਜਲੰਧਰ ਦੇ ਸਨਅਤਕਾਰਾਂ ਨੇ ਉਨ੍ਹਾਂ ਨੂੰ ਪੇਸ਼ ਆਉਦੀਆਂ ਕਈ ਮੁਸ਼ਿਕਲਾਂ ਨਾਲ ਜਾਣੂ ਕਰਵਾਇਆ ਤੇ ਖੇਡ ਮੰਤਰੀ ਨੇ ਵੀ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਹੱਲ ਕੱਢਣ ਦਾ ਭਰੋਸਾ ਦਿਵਾਇਆ।

ਵੇਖੋ ਵੀਡੀਓ

ਜਲੰਧਰ ਦਾ ਖੇਡ ਉਦਯੋਗ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ, ਪਰ ਅੱਜ ਕੱਲ ਇਥੋਂ ਦੇ ਸਨਅਤਕਾਰ ਕਈ ਤਰ੍ਹਾਂ ਦੀਆਂ ਮੁਸ਼ਿਕਲਾਂ ਨਾਲ ਜੂਝ ਰਹੇ ਹਨ। ਇਸ ਦੇ ਚੱਲਦਿਆਂ ਜਲੰਧਰ ਦੇ ਖੇਡ ਸਨਅਤਕਾਰਾਂ ਨੇ ਪੰਜਾਬ ਦੇ ਖੇਡ ਮੰਤਰੀ ਨੂੰ ਆਪਣੀਆਂ ਮੁਸ਼ਿਕਲਾਂ ਨਾਲ ਜਾਣੂ ਕਰਵਾਇਆ।

ਰਾਜਾ ਵੜਿੰਗ ਦੇ ਪੰਜਾਬ ਕੈਬਿਨੇਟ ‘ਚ ਫੇਰਬਦਲ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਬਣਨ ਦੇ ਬਿਆਨ 'ਤੇ ਕਿਹਾ ਕਿ ਇਹ ਆਲਾਕਮਾਨ ਦੇ ਹੱਥ ‘ਚ ਹੈ। ਪੁਲਿਸ ਉੱਤੇ ਹੋ ਰਹੇ ਹਮਲਿਆਂ 'ਤੇ ਰਾਣਾ ਸੋਢੀ ਨੇ ਕਿਹਾ ਕੀ ਉਨ੍ਹਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਉਨ੍ਹਾਂ ਨੂੰ ਪਤਾ ਹੈ।
ਸਨਅਤਕਾਰਾਂ ਮੁਤਾਬਕ ਉਨ੍ਹਾਂ ਨੂੰ ਇੱਕ ਖੇਡ ਕਲਸਟਰ ਚਾਹੀਦਾ ਹੈ। ਇੰਡਸਟਰੀਅਲ ਪਾਰਕ ਤੇ ਬਰਲਟਨ ਪਾਰਕ ਨੂੰ ਦੁਬਾਰਾ ਬਣਾਉਣ ਤੋਂ ਇਲਾਵਾ ਕਈ ਹੋਰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ 'ਤੇ ਖੇਡ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹ ਇੱਥੇ ਜਰਮਨੀ ਤੇ ਅਮਰੀਕਾ ਦੇ ਮਾਹਿਰਾਂ ਨਾਲ ਗੱਲ ਕਰਕੇ ਰੀਸਰਚ ਅਤੇ ਡਿਵੇਲਪਮੈਂਟ ਬਣਾਉਗੇ।

ਪੰਜਾਬ ਪੰਚਾਇਤੀ ਜ਼ਮੀਨਾਂ ਨੂੰ ਰਿਕਵਾਰ ਕਰਕੇ ਇੰਡਸਟਰੀ ਨੂੰ ਦੇਵੇਗੀ। ਇਸ ਤੋਂ ਇਲਾਵਾ ਦਰਾਮਦ ਵਧਾਈ ਜਾਵੇਗੀ। ਜਲੰਧਰ ‘ਚ ਬਰਲਟਨ ਪਾਰਕ ਨੂੰ ਸਮਾਰਟ ਸਿਟੀ ਪ੍ਰੋਜੇਕਟ ਵਿੱਚ ਲੈ ਕੇ ਆਉਣਗੇ ਤੇ ਕੇਂਦਰ ਸਰਕਾਰ ਨੂੰ ਸਮਾਰਟ ਸਿਟੀ ਲਈ ਫੰਡ ਜਾਰੀ ਕਰਨ ਦੀ ਅਪੀਲ ਵੀ ਕਰਾਂਗੇ। ਹਾਕੀ ਖਿਲਾਡੀਆ 'ਤੇ ਲੱਗੇ ਬੈਨ 'ਤੇ ਖੇਡ ਮੰਤਰੀ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੇ ਹਾਕੀ ਇੰਡੀਆ ਦੇ ਨਰਿੰਦਰ ਬਤ੍ਰਾ ਨਾਲ ਗੱਲ ਕੀਤੀ ਤੇ ਜਲਦ ਹੀ ਇਸ 'ਤੇ ਉਹ ਆਪਣਾ ਨਰਮ ਰੁੱਖ ਅਪਣਾਉਣਗੇ।

ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ: ਅਸਮ ਵਿੱਚ ਲੱਗੇ ਕਰਫਿਊ 'ਚ ਦਿੱਤੀ ਗਈ ਢਿੱਲ, 2 ਪ੍ਰਦਰਸ਼ਨਕਾਰੀਆਂ ਦੀ ਮੌਤ

ABOUT THE AUTHOR

...view details