ਜਲੰਧਰ: ਕੋਰੋਨਾ ਨੇ ਮੁੜ ਤੋਂ ਵਪਾਰ-ਉਦਯੋਗਾਂ ’ਤੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਆਈਪੀਐਲ ਸ਼ੁਰੂ ਹੋ ਗਿਆ ਉੱਥੇ ਹੀ ਦੂਜੇ ਪਾਸੇ ਜਲੰਧਰ ਦਾ ਖੇਡ ਬਾਜਾਰ ਚ ਸਨਾਟਾ ਛਾਇਆ ਹੋਇਆ ਹੈ। ਆਈਪੀਐੱਲ, ਕ੍ਰਿਕੇਟ ਮੈਚਾਂ ਦੌਰਾਨ ਚੰਗੇ ਵਪਾਰ ਨੂੰ ਲੈ ਕੇ ਵਪਾਰੀਆਂ ਦਾ ਚਿਹਰਾ ਖਿੜਿਆ ਰਹਿੰਦਾ ਸੀ ਪਰ ਹੁਣ ਕੋਰੋਨਾ ਮਹਾਂਮਾਰੀ ਕਾਰਨ ਵਪਾਰੀਆਂ ਦੇ ਚਿਹਰੇ ਮੁਰਝਾਏ ਹੋਏ ਹਨ। ਕੋਰੋਨਾ ਦੀ ਮਾਰ ਝਲ ਰਹੇ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਨ੍ਹਾਂ ਨੂੰ ਲੌਕਡਾਊਨ ਕਾਰਨ ਕਾਫੀ ਨੁਕਸਾਨ ਹੋਇਆ ਸੀ ਅਤੇ ਇਸ ਸਾਲ ਮੁੜ ਤੋਂ ਉਨ੍ਹਾਂ ਨੂੰ ਉਹੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਉਨ੍ਹਾਂ ਦੇ ਕੰਮ ’ਤੇ ਕਾਫੀ ਅਸਰ ਪਾ ਰਿਹਾ ਹੈ।
ਆਈਪੀਐਲ ਦੇ ਸੀਜ਼ਨ ’ਚ ਖੇਡ ਬਾਜਾਰ ’ਚ ਸਨਾਟਾ - ਕੋਰੋਨਾ ਮਹਾਂਮਾਰੀ
ਸ਼ਹਿਰ ਇੱਕ ਅਜਿਹਾ ਸ਼ਹਿਰ ਜਿੱਥੇ ਦਾ ਖੇਡ ਉਦਯੋਗ ਪੂਰੀ ਦੁਨੀਆਂ ਚ ਜਾਣਿਆ ਜਾਂਦਾ ਹੈ। ਪਰ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਖੇਡ ਉਦਯੋਗ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਆਈਪੀਐਲ ਦੇ ਸੀਜ਼ਨ ਦੌਰਾਨ ਵੀ ਬਜਾਰਾ ਚ ਸਨਾਟਾ ਪਸਰਿਆ ਹੋਇਆ। ਵੇਖੋ ਇਹ ਰਿਪੋਰਟ..
ਉਦਯੋਗਪਤੀਆਂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇਸ ਸਾਲ ਉਨ੍ਹਾਂ ਦਾ ਕੰਮ ਵਧੀਆ ਚਲੇਗਾ ਪਰ ਇਸ ਵਾਰ ਵੀ ਕੋਰੋਨਾ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕੋਰੋਨਾ ਕਾਰਨ ਹਰ ਵਰਗ ਦੇ ਛੋਟੇ-ਵੱਡੇ ਵਪਾਰੀਆਂ ਨੂੰ ਕਾਫੀ ਘਾਟਾ ਹੋਇਆ ਐ.. ਕਈ ਫੈਕਟਰੀਆਂ ਅਤੇ ਕੰਮ ਬੰਦ ਵੀ ਹੋ ਚੁੱਕੇ ਹਨ। ਇਸ ਸਾਲ ਵੀ ਛੋਟੇ ਦੁਕਾਨਦਾਰਾਂ ਤੋਂ ਲੈ ਕੇ ਵੱਡੇ ਦੁਕਾਨਦਾਰਾਂ ਤੱਕ ਹਰ ਕੋਈ ਪਰੇਸ਼ਾਨ ਹੈ.. ਕੋਰੋਨਾ ਨੇ ਵਪਾਰੀਆਂ ਉਦਯੋਗਪਤੀਆਂ ਨੂੰ ਮੁੜ ਤੋਂ ਉਸੇ ਰਾਹ ’ਤੇ ਲਿਆ ਕੇ ਖੜਾ ਕਰ ਦਿੱਤਾ ਹੈ।
ਇਹ ਵੀ ਪੜੋ: ਮੀਂਹ ਨੇ ਡੋਬਿਆ ਕਿਸਾਨਾਂ ਦਾ ਸੋਨਾ ਪ੍ਰਸ਼ਾਸਨ ਦੇ ਨਿਕੰਮੇ ਪ੍ਰਬੰਧਾਂ ਦੀਆਂ ਤਸਵੀਰਾਂ