ਪੰਜਾਬ

punjab

ETV Bharat / state

ਤੇਜ਼ ਰਫ਼ਤਾਰ ਕਾਰ ਨੇ ਬਜ਼ੁਰਗ ਔਰਤ ਨੂੰ ਲਿਆ ਲਪੇਟ 'ਚ - speedy car hitted old lady, dead in hospital

ਜਲੰਧਰ ਦੇ ਕਸਬਾ ਕਠਾਰ ਦੇ ਬੱਸ ਸਟੈਂਡ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਰ ਨੇ ਰਾਹ ਜਾਂਦੀ ਬਜ਼ੁਰਗ ਔਰਤ ਨੂੰ ਮਾਰੀ ਜ਼ਬਰਦਸਤ ਟੱਕਰ, ਜਲੰਧਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੋਈ ਮੌਤ।

ਮ੍ਰਿਤਕਾ ਦੀ ਫ਼ਾਈਲ ਫ਼ੋਟੋ।

By

Published : Aug 7, 2019, 7:51 PM IST

ਜਲੰਧਰ : ਕਸਬਾ ਕਠਾਰ ਦੇ ਬੱਸ ਸਟੈਂਡ ਸਾਹਮਣੇ ਇੱਕ ਬਜ਼ੁਰਗ ਔਰਤ ਨੂੰ ਸੜਕ ਉੱਤੇ ਜਾਂਦਿਆਂ ਸਮੇਂ ਇੱਕ ਤੇਜ਼ ਰਫ਼ਤਾਰ ਨੇ ਟੱਕਰ ਮਾਰ ਦਿੱਤੀ, ਜਿਸ ਦੀ ਹਸਪਤਾਲ ਵਿਖੇ ਜ਼ੇਰੇ ਇਲਾਜ ਮੌਤ ਹੋ ਗਈ।

ਤੁਹਾਨੂੰ ਦੱਸ ਦਈਏ ਕਿ ਗੁਰਮੇਜ਼ ਕੌਰ ਨਾਂਅ ਦੀ ਔਰਤ ਕਸਬਾ ਕਠਾਰ ਦੇ ਬੱਸ ਸਟੈਂਡ ਨੇੜੇ ਸੜਕ ਉੱਤੇ ਜਾ ਰਹੀ ਸੀ, ਪਰ ਅਚਾਨਕ ਹੀ ਦੂਸਰੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਵੇਖੋ ਵੀਡੀਓ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਕੌਰ ਨੇ ਕਿਹਾ ਕਿ ਮੇਰੀ ਸੱਸ ਕਿਸੇ ਕੰਮ ਲਈ ਜਾ ਰਹੀ ਸੀ ਅਤੇ ਹੁਸ਼ਿਆਰਪੁਰ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਡਰਾਇਵਰ ਮੌਕਾ-ਏ-ਵਾਰਦਾਤ ਤੋਂ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਸੜਕ ਉੱਤੇ ਖੜ੍ਹੇ ਕੁੱਝ ਲੋਕਾਂ ਨੇ ਉੱਕਤ ਜ਼ਖ਼ਮੀ ਔਰਤ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ।

ਮਨਜੀਤ ਕੌਰ ਦਾ ਕਹਿਣਾ ਹੈ ਕਿ ਮੇਰੀ ਸੱਸ ਗੁਰਮੇਜ ਕੌਰ ਨੂੰ ਹਸਪਤਾਲ ਦਾਖ਼ਲ ਹੋਇਆਂ 5 ਦਿਨ ਹੋ ਗਏ ਹਨ ਪਰ ਹਾਲੇ ਵੀ ਕੋਈ ਪੁਲਿਸ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਥਾਣਾ ਆਦਮਪੁਰ ਦੇ ਏ.ਐੱਸ.ਆਈ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਰ ਦੇ ਮਾਲਕ ਨੂੰ ਫ਼ੜ ਲਿਆ ਗਿਆ ਹੈ।

ਇਹ ਵੀ ਪੜ੍ਹੋ : ਤੀਜ ਦੇ ਤਿਉਹਾਰ ਮੌਕੇ ਕੁੜੀਆਂ ਤੇ ਔਰਤਾਂ ਨੇ ਪਾਈ ਗਿੱਧੇ ਦੀ ਧਮਾਲ

ਹਸਪਤਾਲ ਵਿਖੇ ਨਾ ਜਾਣ ਸਬੰਧੀ ਆਈਐੱਸ ਨਰਿੰਦਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਲਗਾਤਾਰ ਹਸਪਤਾਲ ਜਾ ਕੇ ਮਿਲ ਕੇ ਜਾਣਕਾਰੀ ਲੈਂਦੇ ਰਹੇ ਹਨ।

ABOUT THE AUTHOR

...view details