ਜਲੰਧਰ:ਭਾਰਤ ਪਾਕਿਸਤਾਨ 1971 ਦੀ ਜੰਗ (India-Pakistan 1971 war) ਵਿੱਚ ਭਾਰਤ ਦੀ ਜਿੱਤ ਨੂੰ ਪੰਜਾਹ ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਦੇਸ਼ ਵਿੱਚ ਇਸ ਜੰਗ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ਇਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਅਲੱਗ ਅਲੱਗ ਥਾਵਾਂ ਤੇ ਭਾਰਤੀ ਫ਼ੌਜ ਅਤੇ ਏਅਰ ਫੋਰਸ ਵੱਲੋਂ ਵੱਖ ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਲੰਧਰ ਵਿੱਚ ਵੀ ਅੱਜ ਇਸ ਨੂੰ ਲੈ ਕੇ ਜਲੰਧਰ ਛਾਉਣੀ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤੀ ਵਾਯੂ ਸੈਨਾ (Indian Air Force) ਦੀ ਸੂਰਿਆ ਕਿਰਨ ਟੀਮ ਬਾਰੇ ਸਕੂਲੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ।
ਹਾਲਾਂਕਿ ਇਸ ਪ੍ਰੋਗਰਾਮ ਵਿੱਚ ਭਾਰਤੀ ਵਾਯੂ ਸੈਨਾ ਵੱਲੋਂ ਸੂਰਜ ਕਿਰਨ ਫਾਈਟਰ ਜੈੱਟਾਂ ਦੀ ਟੀਮ ਨੇ ਅਸਮਾਨ ਵਿੱਚ ਆਪਣੇ ਕਰਤੱਬ ਦਿਖਾਉਣੇ ਸੀ। ਪਰ ਬੱਦਲ ਕਾਫ਼ੀ ਜ਼ਿਆਦਾ ਨੀਵੇਂ ਹੋਣ ਕਰਕੇ ਇਹ ਪ੍ਰੋਗਰਾਮ ਕੈਂਸਲ ਕਰ ਦਿੱਤਾ ਗਿਆ। ਪਰ ਬਾਵਜੂਦ ਇਸਦੇ ਗਰਾਊਂਡ ਵਿਚ ਲੋਕਾਂ ਨੇ ਫੌਜ ਵੱਲੋਂ ਆਯੋਜਿਤ, ਇਸ ਕਾਰਗਿਲ ਦਾ ਪੂਰਾ ਆਨੰਦ ਲਿਆ।
ਪ੍ਰੋਗਰਾਮ ਵਿਚ ਸਕੂਲੀ ਬੱਚਿਆਂ ਨੂੰ ਲੈ ਕੇ ਆਏ ਅਧਿਆਪਕਾ ਦਾ ਕਹਿਣਾ ਸੀ, ਕਿ ਬੱਚਿਆਂ ਨੇ ਇਸ ਜਗ੍ਹਾ ਆ ਕੇ ਭਾਰਤੀ ਫੌਜ ਦੇ ਇਸ ਪ੍ਰੋਗਰਾਮ ਨੂੰ ਦੇਖ ਕੇ ਬਹੁਤ ਕੁਝ ਸਿੱਖਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਫ਼ੌਜ ਵਿੱਚ ਜਾਣ ਲਈ ਪ੍ਰੇਰਿਤ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਬੱਚਿਆਂ ਵਿੱਚ ਜਾਗਰੂਕਤਾ ਦਾ ਇੱਕ ਅਹਿਮ ਪ੍ਰੋਗਰਾਮ ਹੈ।
1971 ਭਾਰਤ ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ਮੌਕੇ ਜਲੰਧਰ ਵਿਖੇ ਹੋਇਆ ਖ਼ਾਸ ਪ੍ਰੋਗਰਾਮ ਉੱਧਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਜਨਰਲ ਅਫ਼ਸਰ ਕਮਾਂਡਰ ਲੈਫ਼ਟੀਨੈਂਟ ਜਨਰਲ (General Officer Commander Lieutenant General) ਸੀ। ਬੰਸੀ ਪੋਨੱਪਾ (Bansi Ponnappa) ਨੇ ਕਿਹਾ ਕਿ ਇਹ ਪ੍ਰੋਗਰਾਮ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਭਾਰਤ ਦੀ ਜਿੱਤ ਦੇ ਪੰਜਾਹ ਸਾਲ ਪੂਰੇ ਹੋਣ ਤੇ ਕਰਵਾਏ ਜਾ ਰਹੇ ਹਨ।
ਜਿਸ ਵਿੱਚ ਭਾਰਤੀ ਵਾਯੂ ਸੈਨਾ ਦੀ ਸੂਰਿਆ ਕਿਰਨ ਟੀਮ ਵੱਲੋਂ ਅਸਮਾਨ ਵਿੱਚ ਵਾਯੂ ਸੈਨਾ ਦੇ ਗੌਰਵ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਹ ਪ੍ਰੋਗਰਾਮ ਹੋਣਾ ਸੀ, ਪਰ ਅਸਮਾਨ ਵਿੱਚ ਬੱਦਲ ਨੀਵੇਂ ਹੋਣ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ :LIVE UPDATE: ਪੰਜਾਬ ਦੇ ਮੁੱਖ ਮੰਤਰੀ ਦੇ ਨਾਂ 'ਤੇ ਸ਼ਸ਼ੋਪੰਜ ਬਰਕਰਾਰ, ਮੀਟਿੰਗਾਂ ਜਾਰੀ