ਪੰਜਾਬ

punjab

ETV Bharat / state

CM ਚੰਨੀ ਦਾ ਜਬਰਦਸਤ ਵਿਰੋਧ - CM Channi

ਆਦਮਪੁਰ (Adampur) ਦੇ ਵਿੱਚ SOI ਵਿਦਿਆਰਥੀ ਜਥੇਬੰਦੀ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚੰਨੀ (Chief Minister Channi) ਦੇ ਦੌਰੇ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ (Police) ਦੇ ਵਿਚਕਾਰ ਮਾਹੌਲ ਤਣਾਅਪੂਰਨ ਬਣਿਆ ਵਿਖਾਈ ਦਿੱਤਾ।

CM ਚੰਨੀ ਦਾ ਜਬਰਦਸਤ ਵਿਰੋਧ
CM ਚੰਨੀ ਦਾ ਜਬਰਦਸਤ ਵਿਰੋਧ

By

Published : Nov 15, 2021, 1:01 PM IST

Updated : Nov 15, 2021, 1:21 PM IST

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦਾ ਜਬਰਦਸਤ ਵਿਰੋਧ ਹੋਇਆ ਹੈ। ਜਲੰਧਰ ਦੇ ਆਦਮਪੁਰ ਦੌਰੇ ਤੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਐਸਓਆਈ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਵਿਰੋਧ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਮਾਹੌਲ ਤਣਾਅਪੂਰਨ ਵੀ ਬਣਿਆ ਵਿਖਾਈ ਦਿੱਤਾ। ਹਾਲਾਂਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਕਿਉਂਕ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੇ ਸਮਾਗਮ ਵਾਲੇ ਸਥਾਨ ਉੱਪਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।

CM ਚੰਨੀ ਦਾ ਜਬਰਦਸਤ ਵਿਰੋਧ

ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸਰਕਾਰ ਤੋਂ ਵਜੀਫਾ ਘੁਟਾਲਾ (ਵਜੀਫਾ ਘੁਟਾਲਾ ) ਮਾਮਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਆਦਮਪੁਰ ਦੇ ਵਿੱਚ ਪਿਛਲੀ ਸਰਕਾਰ ਦੇ ਵੱਲੋਂ ਬਣਾਈ ਗਈ ਆਈਟੀਆਈ ਨੂੰ ਬੰਦ ਕਰਨ ਦਾ ਵੀ ਵਿਰੋਧ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਹੱਥਾਂ ਦੇ ਵਿੱਚ ਨਾਅਰੇ ਲਿਖੇ ਬੈਨਰ ਫੜ ਕੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ:CM ਚੰਨੀ ਨੇ ਟੋਏ ‘ਚ ਡਿੱਗੀ ਗਾਂ ਨੂੰ ਬਾਹਰ ਕੱਢਣ ’ਚ ਕੀਤੀ ਮਦਦ

Last Updated : Nov 15, 2021, 1:21 PM IST

ABOUT THE AUTHOR

...view details