ਪੰਜਾਬ

punjab

ETV Bharat / state

ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਹੀਂ ਕੀਤੇ ਪੂਰੇ- ਬਰਾੜ - ਸਟੂਡੇਂਟ ਆਰਗੇਨਾਈਜੇਸ਼ਨ ਆਫ਼ ਇੰਡੀਆ

ਜਲੰਧਰ: ਰੇਡ ਕਰਾਸ ਭਵਨ ਵਿਚ ਸਟੂਡੇਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (ਐੱਸਓਆਈ) ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨਾਲ ਇਕ ਬੈਠਕ ਕੀਤੀ। ਇਸ ਮੌਕੇ ਪੰਜਾਬ 'ਚੋਂ ਲੱਖਾਂ ਦੀ ਤਦਾਦ 'ਚ ਵਿਦਿਆਰਥੀਆਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ।

ਸਟੂਡੇਂਟ ਆਰਗੇਨਾਈਜੇਸ਼ਨ ਆਫ਼ ਇੰਡੀਆ

By

Published : Feb 7, 2019, 11:52 PM IST

ਪਰਮਿੰਦਰ ਸਿੰਘ ਬਰਾੜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਜਲੰਧਰ ਵਿਖੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਸੁਣਨ ਆਏ ਸਨ। ਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤਾ ਸੀ ਉਨ੍ਹਾਂ 'ਚੋਂ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਦਿਆਰਥੀਆਂ ਨੂੰ ਲੇਪਟਾਪ ਦੇਣ ਦੀ ਥਾਂ ਉਨ੍ਹਾਂ ਨੂੰ ਇਸ ਕਾਬਿਲ ਬਣਾ ਦੇਣ ਕਿ ਇਦਾਂ ਦੀਆਂ ਚੀਜ਼ਾ ਖ਼ੁਦ ਖ਼ਰੀਦ ਸਕਣ।

ਪਰਮਿੰਦਰ ਸਿੰਘ ਬਰਾੜ

ਇਸ ਤੋਂ ਇਲਾਵਾ ਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗਲ ਕੀਤੀ ਸੀ ਪਰ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਹੀ ਸਰਕਾਰੀ ਨੌਕਰੀ ਦਿੱਤੀ ਗਈ ਹੈ। ਇਸ ਦੇ ਚਲਦਿਆਂ ਵਿਦਿਆਰਥੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਸੂਸ ਕਰ ਰਹੇ ਹਨ।

ABOUT THE AUTHOR

...view details