ਜਲੰਧਰ: ਇਸ ਮਹੀਨੇ ਦੀ ਸ਼ੁਰੂਆਤ ਦੇ ਦੌਰਾਨ ਪੀਰ ਬੋਦਲਾਨਾ ਬਾਜ਼ਾਰ 'ਚ ਬਾਪ ਪੁੱਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਪਿੱਛੇ ਇੱਕ ਬਜ਼ੁਰਗ ਮਾਤਾ ਇੱਕਲੀ ਰਹਿ ਗਈ ਸੀ, ਜਿਸਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਪੀਰ ਬੋਦਲਾ ਬਾਜ਼ਾਰ ਐਸੋਸੀਏਸ਼ਨ ਨੇ ਆਪਣੇ ਮੋਢਿਆਂ ਉੱਤੇ ਲੈ ਲਈ ਹੈ। ਇਲਾਕਾ ਕੌਂਸਲਰ ਨੇ ਕਿਹਾ ਕਿ ਜਦੋਂ ਤੱਕ ਮਾਤਾ ਜਿਉਂਦੀ ਹੈ, ਐਸੋਸੀਏਸ਼ਨ ਉਨ੍ਹਾਂ ਦਾ ਖਰਚਾ ਚੁੱਕੇਗੀ।
ਬੇਸਹਾਰਾ ਬਜ਼ੁਰਗ ਮਹਿਲਾ ਦਾ ਸਹਾਰਾ ਬਣੇ ਸਮਾਜ ਸੇਵੀ ਲੋਕ
ਜਲੰਧਰ ਦੇ ਪੀਰ ਬੋਦਲਾ ਬਾਜ਼ਾਰ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਸੀ, ਜਿਸ ਵਿੱਚ ਬਾਪ ਪੁੱਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀ ਬੁੱਢੀ ਮਾਤਾ ਜਿਸਦੇ ਕੋਲ ਹੁਣ ਕੋਈ ਸਹਾਰਾ ਨਹੀ ਬਚਿਆ ਸੀ। ਪੀਰ ਬੋਦਲਾ ਬਾਜ਼ਾਰ ਐਸੋਸੀਏਸ਼ਨ ਨੇ ਉਨ੍ਹਾਂ ਦਾ ਸਾਰਾ ਖਰਚਾ ਚੱਕਣ ਦੀ ਜ਼ਿੰਮੇਵਾਰੀ ਲਈ ਹੈ।
ਇਲਾਕਾ ਕੌਂਸਲਰ ਸ਼ੈਰੀ ਚੱਡਾ ਨੋ ਕਿਹਾ ਹੈ ਕਿ ਐਸੋਸੀਏਸ਼ਨ ਵੱਲੋਂ ਉਨ੍ਹਾ ਨੂੰ 40 ਹਜ਼ਾਰ ਰੁਪਏ ਇੱਕਠੇ ਕਰ ਕੇ ਦਿੱਤੇ ਗਏ ਹਨ ਅਤੇ ਇਸ ਤੋ ਇਲਾਵਾ ਹਰ ਮਹੀਨੇ ਉਨ੍ਹਾਂ ਦਾ ਰਾਸ਼ਨ ਅਤੇ ਕਈ ਹੋਰ ਖਰਚ ਦੀ ਜ਼ਿੰਮੇਵਾਰੀ ਐਸੋਸੀਏਸ਼ਨ ਨੇ ਆਪਣੇ ਜ਼ਿੰਮੇ ਲੈ ਲਈ ਹੈ। ਇਸ ਮੌਕੇ ਹਲਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਇਸ ਸ਼ਲਾਘਾਯੋਗ ਕੰਮ ਲਈ ਉਹ ਐਸੋਸੀਏਸ਼ਨ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹ ਡੀਸੀ ਨੂੰ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਦੇਣਗੇ, ਜਿਸ ਵਿੱਚ ਬਜ਼ੁਰਗ ਮਾਤਾ ਦੀ ਇੱਕ ਲੱਖ ਰੁਪਏ ਦਾ ਮਦਦ ਹੋ ਸਕੇ ਅਤੇ ਹੋਰ ਖਰਚੇ ਐਸੋਸੀਏਸ਼ਨ ਨੇ ਚੱਕਣ ਦਾ ਜ਼ਿੰਮਾ ਐਸੋਸੀਏਸ਼ਨ ਨੇ ਲੈ ਲਿਆ ਹੈ।