ਪੰਜਾਬ

punjab

ETV Bharat / state

ਜਲੰਧਰ: ਕਰਫ਼ਿਊ ਦੌਰਾਨ ਸਬਜ਼ੀ ਮੰਡੀ ਦਾ ਹਾਲ, ਦੇਖਣ ਨੂੰ ਮਿਲੀ ਭੀੜ - necessities supply during curfew

ਪ੍ਰਸ਼ਾਸਨ ਵੱਲੋਂ ਸਬਜ਼ੀ ਵਿਕਰੇਤਾਵਾਂ ਦਾ ਪਾਸ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਲੋਕਾਂ ਦੇ ਘਰਾਂ ਵਿੱਚ ਸਬਜ਼ੀਆਂ ਪਹੁੰਚਾਉਣ ਲਈ ਕਿਹਾ ਗਿਆ ਹੈ। ਇਸ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਕਰਫ਼ਿਊ ਵਿੱਚ ਸਖ਼ਤੀ ਦੇ ਬਾਵਜੂਦ ਸਬਜ਼ੀ ਮੰਡੀ ਵਿੱਚ ਕਰਫ਼ਿਊ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

situation of sabzi mandi in jalandhar during curfew
ਜਲੰਧਰ: ਕਰਫ਼ਿਊ ਦੌਰਾਨ ਸਬਜ਼ੀ ਮੰਡੀ ਦਾ ਹਾਲ, ਦੇਖਣ ਨੂੰ ਮਿਲੀ ਭੀੜ

By

Published : Mar 26, 2020, 11:17 AM IST

ਜਲੰਧਰ: ਪੰਜਾਬ ਵਿੱਚ ਕਰਫ਼ਿਊ ਦਾ ਚੌਥਾ ਦਿਨ ਹੈ। ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਗਈ ਹੈ, ਉਧਰ ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਵੀ ਦਵਾਇਆ ਗਿਆ ਹੈ ਕਿ ਉਨ੍ਹਾਂ ਨੂੰ ਹਰ ਜ਼ਰੂਰੀ ਚੀਜ਼ ਘਰ ਵਿੱਚ ਮੁਹੱਈਆ ਕਰਵਾਈ ਜਾਵੇਗੀ।

ਪ੍ਰਸ਼ਾਸਨ ਵੱਲੋਂ ਸਬਜ਼ੀ ਵਿਕਰੇਤਾਵਾਂ ਦਾ ਪਾਸ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਲੋਕਾਂ ਦੇ ਘਰਾਂ ਵਿੱਚ ਸਬਜ਼ੀਆਂ ਪਹੁੰਚਾਉਣ ਲਈ ਕਿਹਾ ਗਿਆ ਹੈ। ਇਸ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਕਰਫ਼ਿਊ ਵਿੱਚ ਸਖ਼ਤੀ ਦੇ ਬਾਵਜੂਦ ਸਬਜ਼ੀ ਮੰਡੀ ਵਿੱਚ ਕਰਫ਼ਿਊ ਦਾ ਅਸਰ ਨਜ਼ਰ ਨਹੀਂ ਆ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

ਜਲੰਧਰ: ਕਰਫ਼ਿਊ ਦੌਰਾਨ ਸਬਜ਼ੀ ਮੰਡੀ ਦਾ ਹਾਲ, ਦੇਖਣ ਨੂੰ ਮਿਲੀ ਭੀੜ

ਇਹ ਵੀ ਪੜ੍ਹੋ: ਕਾਬੁਲ 'ਚ ਗੁਰਦੁਆਰਾ ਸਾਹਿਬ ’ਤੇ ਹਮਲਾ, 27 ਸ਼ਰਧਾਲੂਆਂ ਦੀ ਮੌਤ, 4 ਅੱਤਵਾਦੀ ਢੇਰ

ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਬਜ਼ੀ ਵੀ ਕਰਫ਼ਿਊ ਕਾਰਨ ਖ਼ਰਾਬ ਹੋ ਰਹੀਆਂ ਹਨ। ਲੋਕਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਬਜ਼ਾਰਾਂ ਵਿੱਚ ਭੀੜ ਨਾ ਕੀਤੀ ਜਾਵੇ ਅਤੇ ਕਰਫ਼ਿਊ ਨੂੰ ਕਾਮਯਾਬ ਕਰ ਕੇ ਕੋਰੋਨਾ ਵਾਇਰਸ ਤੋਂ ਬਚਿਆ ਜਾਵੇ।

ABOUT THE AUTHOR

...view details