ਜਲੰਧਰ :ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਜਲੰਧਰ ਦੇ ਕਾਂਗਰਸ ਭਵਨ ਵਿੱਚ ਪੁੱਜੇ ਜਿਥੇ ਉਨ੍ਹਾਂ ਜਲੰਧਰ ਦੀ ਲੀਡਰਸ਼ਿਪ ਅਤੇ ਕਾਰਜਕਰਤਾਵਾਂ ਨਾਲ ਇਕ ਮੀਟਿੰਗ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਜਨਮਘੁੱਟੀ ਦੀ ਡੋਜ ਦਿੱਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੇ ਜਿਨ੍ਹਾਂ ਅਠਾਰਾਂ ਮੁੱਦਿਆਂ ਉਤੇ ਕੰਮ ਕਰਨ ਦੀ ਗੱਲ ਕਹੀ ਗਈ ਹੈ ਉਹ ਕੰਮ ਕਿਸੇ ਵੀ ਹਾਲਤ ਵਿਚ ਪੂਰੇ ਹੋਣਗੇ ਅਤੇ ਇਨ੍ਹਾਂ ਵਿਚੋਂ ਜੋ ਪੰਜ ਮੁੱਦੇ ਪਹਿਲ ਦੇ ਆਧਾਰ ਤੇ ਚੁਣੇ ਗਏ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਏਗਾ।
ਸਿੱਧੂ ਨੇ ਜਲੰਧਰ 'ਚ ਕਾਂਗਰਸੀਆਂ ਨੂੰ ਪਿਲਾਈ ਜਨਮਘੁੱਟੀ ! - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਜਲੰਧਰ ਦੇ ਕਾਂਗਰਸ ਭਵਨ ਵਿੱਚ ਪੁੱਜੇ ਜਿਥੇ ਉਨ੍ਹਾਂ ਜਲੰਧਰ ਦੀ ਲੀਡਰਸ਼ਿਪ ਅਤੇ ਕਾਰਜਕਰਤਾਵਾਂ ਨਾਲ ਇਕ ਮੀਟਿੰਗ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਜਨਮਘੁੱਟੀ ਦੀ ਡੋਜ ਦਿੱਤੀ।
ਨੇਤਾਵਾਂ ਅਤੇ ਕਾਰਜਕਰਤਾਵਾਂ ਨਾਲ ਮੀਟਿੰਗ ਦੇ ਦੌਰਾਨ ਜਿਥੇ ਨਵਜੋਤ ਸਿੰਘ ਸਿੱਧੂ ਆਪਣੀ ਸ਼ੈਲੀ ਵਿੱਚ ਭਾਸ਼ਣ ਦੇ ਉਨ੍ਹਾਂ ਵਿੱਚ ਨਵੀਂ ਜਾਨ ਫੂਕਦੇ ਹੋਏ ਨਜ਼ਰ ਆਏ ਉਥੇ ਦੂਸਰੇ ਪਾਸੇ ਉਹ ਆਪਣੇ ਵਿਧਾਇਕਾਂ ਨੂੰ ਵੀ ਮਜ਼ਾਕ ਮਜ਼ਾਕ ਵਿੱਚ ਛੇੜਦੇ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਵੀ ਦਿਖੇ। ਜਿੱਥੇ ਇੱਕ ਪਾਸੇ ਉਨ੍ਹਾਂ ਨੇ ਜਲੰਧਰ ਸੈਂਟਰਲ ਦੇ ਵਿਧਾਇਕ ਰਾਜਿੰਦਰ ਬੇਰੀ ਬਾਰੇ ਕਿਹਾ ਕਿ ਇਹ ਕੋਈ ਆਮ ਬੇਰ ਨਹੀਂ ਉਧਰ ਦੂਸਰੇ ਪਾਸੇ ਜਲੰਧਰ ਨੌਰਥ ਤੋਂ ਵਿਧਾਇਕ ਅਵਤਾਰ ਸਿੰਘ ਸੰਘੇੜਾ ਉਰਫ ਬਾਵਾ ਹੈਨਰੀ ਪਰ ਕਿਹਾ ਕਿ ਬਾਵਾ ਹੈਨਰੀ ਕੋਈ ਮਿੱਟੀ ਦਾ ਬਾਵਾ ਨਹੀਂ ਬਲਕਿ ਕਾਂਗਰਸ ਦਾ ਇੱਕ ਤੇਜ਼ ਤਰਾਰ ਨੇਤਾ ਹੈ।
ਇਹ ਵੀ ਪੜ੍ਹੋ : ਸਿੱਧੂ ਵਲੋਂ ਕਾਂਗਰਸੀਆਂ ਨਾਲ ਮੁਲਾਕਾਤਾਂ ਦਾ ਦੌਰ ਜਾਰੀ