ਜਲੰਧਰ: ਕੋਰੋਨਾ ਵਾਇਰਸ ਕਰਕੇ ਲਾਏ ਲੌਕਡਾਊਨ ਤੋਂ ਬਾਅਦ ਹੁਣ ਸਰਕਾਰ ਵੱਲੋਂ ਅਨਲੌਕ ਦੀ ਪ੍ਰਕਿਰਿਆ ਜਾਰੀ ਹੈ ਪਰ ਅਜੇ ਵੀ ਕੁਝ ਤਬਕੇ ਅਜਿਹੇ ਹਨ ਜਿਨ੍ਹਾਂ ਦਾ ਕੰਮਕਾਜ ਸ਼ੁਰੂ ਨਹੀਂ ਹੋਇਆ ਹੈ, ਉਨ੍ਹਾਂ ਵਿੱਚੋਂ ਇੱਕ ਕੰਮ ਬੈਗ ਵੇਚਣ ਵਾਲਿਆਂ ਦਾ ਵੀ ਹੈ।
ਗਾਹਕਾਂ ਦੀ ਉਡੀਕ 'ਚ ਬੈਗਾਂ ਦਾ ਕੰਮਕਾਜ ਠੱਪ - lockdown
ਕੋਰੋਨਾ ਮਹਾਂਮਾਰੀ ਕਰਕੇ ਹਰੇਕ ਤਬਕੇ ਦਾ ਵਿਅਕਤੀ ਮੰਦੀ ਦੀ ਮਾਰ ਝੱਲ ਰਿਹਾ ਹੈ ਤੇ ਉੱਥੇ ਹੀ ਦੁਕਾਨਦਾਰ ਵੀ ਗਾਹਕਾਂ ਦੀ ਉਡੀਕ ਕਰ ਰਹੇ ਹਨ। ਉੱਥੇ ਹੀ ਜਲੰਧਰ ਵਿੱਚ ਪਰਸ, ਟਰੈਵਲਿੰਗ ਬੈਗ ਤੇ ਸਕੂਲ ਬੈਗਾਂ ਦੀਆਂ ਦੁਕਾਨਾਂ ਦੇ ਦੁਕਾਨਦਾਰ ਗਾਹਕਾਂ ਦੀ ਉਡੀਕ ਕਰ ਰਹੇ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਕੰਮ ਕਾਫ਼ੀ ਪ੍ਰਭਾਵਿਤ ਹੋਇਆ ਹੈ।
ਸਕੂਲ, ਪਰਸ ਤੇ ਟਰੈਵਲਿੰਗ ਬੈਗ ਵੇਚਣ ਵਾਲੇ ਦੁਕਾਨਦਾਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੇ ਤੋਂ ਉਸ ਦਾ ਕੰਮਕਾਜ ਬੰਦ ਹੈ। ਉਸ ਨੇ ਕਿਹਾ ਕਿ ਵਿਆਹ ਸ਼ਾਦੀਆਂ ਨਹੀਂ ਹੋ ਰਹੀਆਂ, ਟੂਰਿਜ਼ਮ ਬੰਦ ਪਿਆ ਹੈ ਜਿਸ ਕਰਕੇ ਲੋਕ ਕਿਤੇ ਦੂਰ ਆਉਣਾ-ਜਾਣਾ ਨਹੀਂ ਕਰ ਰਹੇ ਹਨ। ਇਸ ਦੇ ਚਲਦਿਆਂ ਬੈਗਾਂ ਦੀ ਖਰੀਦਦਾਰੀ ਨਹੀਂ ਹੋ ਰਹੀ। ਸਕੂਲ ਬੰਦ ਹਨ ਤਾਂ ਸਕੂਲ ਬੈਗਾਂ ਦੀ ਖਰੀਦਦਾਰੀ ਵਿੱਚ ਵੀ ਘਾਟਾ ਹੋਇਆ ਹੈ। ਮਨੋਜ ਨੇ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਕਾਫ਼ੀ ਰੌਣਕ ਲੱਗੀ ਹੁੰਦੀ ਸੀ ਪਰ ਹੁਣ ਸਿਰਫ਼ ਦੁਕਾਨ ਦੇ ਖਰਚੇ ਤੋਂ ਇਲਾਵਾ ਇੱਕ ਪੈਸਾ ਦਾ ਵੀ ਮੁਨਾਫ਼ਾ ਨਹੀਂ ਹੋ ਰਿਹਾ ਹੈ।
ਸੋ ਕੋਰੋਨਾ ਮਹਾਂਮਾਰੀ ਕਰਕੇ ਹਰੇਕ ਤਰ੍ਹਾਂ ਦਾ ਵਪਾਰ ਠੰਡਾ ਪਿਆ ਹੈ ਜਿਸ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।