ਪੰਜਾਬ

punjab

ETV Bharat / state

ਨਿਯਮਾਂ ਦੀ ਉਲੰਘਣਾ ਕਰਕੇ ਖੋਲ੍ਹੇ ਸ਼ਰਾਬ ਦੇ ਠੇਕਿਆਂ ਕਾਰਨ ਜਲੰਧਰ ਦੇ ਦੁਕਾਨਦਾਰਾਂ ਨੇ ਕੀਤਾ ਹੰਗਾਮਾ

ਜਲੰਧਰ ਸ਼ਹਿਰ ਵਿੱਚ ਵੀ ਕਈ ਸਖ਼ਤੀਆਂ ਲਾਗੂ ਕੀਤੀਆਂ ਹਨ। ਇਸੇ ਦੌਰਾਨ ਸ਼ਰਾਬ ਦੇ ਠੇਕੇ ਨਿਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਸਨ ਤਾਂ ਇਸ ਮੌਕੇ ਸ਼ਹਿਰ ਦੇ ਗੁੱਸੇ ਵਿੱਚ ਆਏ ਹੋਏ ਦੁਕਾਨਦਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

Shopkeepers in Jalandhar rioted over liquor contracts opened in violation of rules
ਨਿਯਮਾਂ ਦੀ ਉਲੰਘਣਾ ਕਰਕੇ ਖੋਲ੍ਹੇ ਸ਼ਰਾਬ ਦੇ ਠੇਕਿਆਂ ਕਾਰਨ ਜਲੰਧਰ ਦੇ ਦੁਕਾਨਦਾਰਾਂ ਨੇ ਕੀਤਾ ਹੰਗਾਮਾ

By

Published : Aug 26, 2020, 4:44 AM IST

ਜਲੰਧਰ: ਪੰਜਾਬ ਸਰਕਾਰ ਨੇ ਕੋਰੋਨਾ ਵਾੲਰਿਸ ਦੀ ਮਹਾਂਮਾਰੀ ਦੇ ਵੱਧ ਦੇ ਫਲਾਅ ਨੂੰ ਰੋਕਣ ਲਈ ਸੂਬੇ ਵਿੱਚ ਮੁੜ ਕਈ ਸਖ਼ਤੀਆਂ ਲਾਗੂ ਕੀਤੀਆਂ ਹਨ। ਇਸੇ ਤਹਿਤ ਜਲੰਧਰ ਸ਼ਹਿਰ ਵਿੱਚ ਵੀ ਕਈ ਸਖ਼ਤੀਆਂ ਲਾਗੂ ਕੀਤੀਆਂ ਹਨ। ਇਸੇ ਦੌਰਾਨ ਸ਼ਰਾਬ ਦੇ ਠੇਕੇ ਨਿਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਸਨ ਤਾਂ ਇਸ ਮੌਕੇ ਸ਼ਹਿਰ ਦੇ ਗੁੱਸੇ ਵਿੱਚ ਆਏ ਹੋਏ ਦੁਕਾਨਦਾਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਨਿਯਮਾਂ ਦੀ ਉਲੰਘਣਾ ਕਰਕੇ ਖੋਲ੍ਹੇ ਸ਼ਰਾਬ ਦੇ ਠੇਕਿਆਂ ਕਾਰਨ ਜਲੰਧਰ ਦੇ ਦੁਕਾਨਦਾਰਾਂ ਨੇ ਕੀਤਾ ਹੰਗਾਮਾ

ਦੁਕਾਨਦਾਰ ਖੁੱਲ੍ਹੇ ਠੇਕੇ ਅੱਗੇ ਜਾ ਕੇ ਰੌਲਾ ਪਾਉਣ ਲੱਗ ਗਏ। ਦੁਕਾਨਦਾਰਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਉਨ੍ਹਾਂ ਦੀ ਦੁਕਾਨਾਂ ਨੂੰ ਤਾਂ ਸਮੇਂ ਸਿਰ ਬੰਦ ਕਰਵਾਉਂਦੀ ਹੈ ਅਤੇ ਜੇਕਰ ਕੋਈ ਇੱਕ ਅੱਧਾ ਮਿੰਟ ਕੁਵੇਲਾ ਹੋ ਜਾਵੇ ਤਾਂ ਪੁਲਿਸ ਬਲ ਦੀ ਵਰਤੋਂ ਕਰਦੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਨਿਯਮਾਂ ਦੀਆਂ ਉਲੰਘਣਾ ਕਰਕੇ ਵੀ ਖੁੱਲ੍ਹੇ ਹੁੰਦੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਦੁਕਾਨਦਾਰਾਂ ਨੇ ਕਿਹਾ ਕਿ ਪ੍ਰਸ਼ਾਸਨ 'ਤੇ ਪੁਲਿਸ ਦੀ ਮਿਲੀ ਭੁਗਤ ਨਾਲ ਠੇਕੇ ਖੁੱਲ੍ਹੇ ਜਾ ਰਹੇ ਹਨ।

ਇਸ ਮੌਕੇ ਆਬਾਕਾਰੀ ਵਿਭਾਗ ਦੇ ਆਈਟੀਓ ਨੀਰਜ ਕੁਮਾਰ ਨੇ ਆਖਿਆ ਕਿ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਠੇਕਿਆਂ 'ਤੇ ਬਕਾਇਦਾ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੇਕਰ ਉਨ੍ਹਾਂ ਦੇ ਧਿਆਨ 'ਚ ਇਸ ਤਰ੍ਹਾਂ ਕੋਈ ਵੀ ਗੱਲ ਆਉਂਦੀ ਹੈ ਤਾਂ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details