ਪੰਜਾਬ

punjab

ETV Bharat / state

ਸ਼ਿਵ ਸੈਨਾ ਨੇ ਵਿਧਾਨ ਸਭਾ 2022 ਚੋਣਾਂ ਦੀ ਰਣਨੀਤੀ ਕੀਤੀ ਸਪੱਸ਼ਟ - ਕਾਨੂੰਨ ਰੱਦ

ਜਲੰਧਰ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਰਾਸ਼ਟਰੀ ਸੰਗਠਕ ਸ੍ਰੀ ਅਸ਼ੋਕ ਤਿਵਾੜੀ ਨੇ ਵਿਧਾਨ ਸਭਾ ਚੋਣਾਂ 2022 ਦੀ ਰਣਨੀਤੀ ਸਪੱਸ਼ਟ ਕਰਦਿਆ ਕਿਹਾ, ਕਿ ਪੰਜਾਬ ਵਿੱਚ ਜਲਦ ਹੀ ਸਾਰੀ ਨਕਲੀ ਸ਼ਿਵ ਸੈਨਾ ਨੂੰ ਬੰਦ ਕਰਨ ਲਈ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ

ਸ਼ਿਵ ਸੈਨਾ ਨੇ ਵਿਧਾਨ ਸਭਾ 2022 ਚੋਣਾਂ ਦੀ ਰਣਨੀਤੀ ਸਪੱਸ਼ਟ ਕੀਤੀ
ਸ਼ਿਵ ਸੈਨਾ ਨੇ ਵਿਧਾਨ ਸਭਾ 2022 ਚੋਣਾਂ ਦੀ ਰਣਨੀਤੀ ਸਪੱਸ਼ਟ ਕੀਤੀ

By

Published : Jun 23, 2021, 2:08 PM IST

Updated : Sep 13, 2021, 7:29 PM IST

ਜਲੰਧਰ: ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਰਾਸ਼ਟਰੀ ਸੰਗਠਕ ਸ੍ਰੀ ਅਸ਼ੋਕ ਤਿਵਾੜੀ ਦੇ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾਂ ਰਿਹਾ ਹੈ। ਜਿਸਦੇ ਚੱਲਦੇ ਉਹ ਵਿਧਾਨ ਸਭਾ ਚੋਣਾਂ 2022 ਦੀ ਰਣਨੀਤੀ ਸਪੱਸ਼ਟ ਕੀਤੀ ਜਾਂ ਰਹੀ ਹੈ, ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਵੀ ਜਾਂ ਕੇ ਮਾਨਤਾ ਪ੍ਰਾਪਤ ਚੱਲ ਰਹੀ ਸ਼ਿਵ ਸੈਨਾ ਨੂੰ ਠੀਕ ਕਰਵਾਉਣ ਦੇ ਲਈ ਰਣਨੀਤੀ ਬਣਾਈ ਜਾਂ ਰਹੀ ਹੈ ਇਸਦੇ ਨਾਲ ਹੀ ਅਸ਼ੋਕ ਤਿਵਾੜੀ ਦੇ ਵੱਲੋਂ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨਾਂ ਦੇ ਵਾਰੇ ਵੀ ਕੇਂਦਰ ਸਰਕਾਰ ਨੂੰ ਜਲਦ ਇਹ ਕਾਨੂੰਨ ਰੱਦ ਕਰਨ ਲਈ ਵੀ ਕਿਹਾ ਗਿਆ।

ਸ਼ਿਵ ਸੈਨਾ ਨੇ ਵਿਧਾਨ ਸਭਾ 2022 ਚੋਣਾਂ ਦੀ ਰਣਨੀਤੀ ਸਪੱਸ਼ਟ ਕੀਤੀ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਕੀਮਤ ਤੇ ਵੀ ਭਾਜਪਾ ਦੇ ਨਾਲ ਗੱਠਜੋੜ ਨਹੀਂ ਕਰਨਗੇ ਤਿਵਾੜੀ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਵਿੱਚ ਸਭ ਨਿਰਣੇ ਲੈਣ ਦੇ ਅਧਿਕਾਰ ਕੇਵਲ ਸ਼ਿਵ ਸੈਨਾ ਦੇ ਸੰਚਾਲਕ ਊਧਵ ਠਾਕਰੇ ਨੂੰ ਹੈ ਅਤੇ ਉਨ੍ਹਾਂ ਦੇ ਖਾਸ ਤੌਰ ਤੇ ਉਨ੍ਹਾਂ ਨੂੰ ਪੰਜਾਬ ਦੇ ਸ਼ਿਵ ਸੇਨਾ ਜ਼ਮੀਨੀ ਸਤਹਿ ਤੇ ਕਿੰਨੀ ਮਜ਼ਬੂਤ ਹੈ ਇਸ ਦੀ ਰਿਪੋਰਟ ਬਣਾਉਣ ਦੇ ਲਈ ਭੇਜਿਆ ਹੈ ਅਗਲੇ ਦੋ ਤਿੰਨ ਦਿਨਾਂ ਵਿੱਚ ਉਹ ਪੂਰੀ ਰਿਪੋਰਟ ਤਿਆਰ ਕਰਕੇ ਮੁੰਬਈ ਵਾਪਸ ਚਲੇ ਜਾਣਗੇ ਤਿਵਾੜੀ ਨੇ ਕਿਹਾ, ਕਿ ਪੰਜਾਬ ਦੇ ਵਿੱਚ ਚਨਾਬ ਆਯੋਗ ਤੋਂ ਗੈਰ ਮਾਨਤਾ ਪ੍ਰਾਪਤ ਕੁੱਝ ਲੋਕ ਆਪਣੇ ਨਿੱਜੀ ਸਵਾਰਥੀ ਦੀ ਪੂਰਤੀ ਦੇ ਲਈ ਘਰ ਵਿੱਚ ਹੀ ਸ਼ਿਵ ਸੈਨਾ ਚਲਾ ਰਹੇ ਹਨ। ਜਿਸ ਤੇ ਸ਼ਿਵ ਸੈਨਾ ਹਾਈ ਕਮਾਨ ਦੇ ਵੱਲੋਂ ਕਾਰਵਾਈ ਦੇ ਲਈ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਪੰਜਾਬ ਵਿੱਚੋਂ ਜਲਦ ਹੀ ਸਾਰੀ ਨਕਲੀ ਸ਼ਿਵ ਸੈਨਾ ਬੰਦ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ:-ਸ਼ਿਵ ਸੈਨਾ ਨੇ ਵਿਧਾਨ ਸਭਾ 2022 ਚੋਣਾਂ ਦੀ ਰਣਨੀਤੀ ਕੀਤੀ ਸਪੱਸ਼ਟ

Last Updated : Sep 13, 2021, 7:29 PM IST

ABOUT THE AUTHOR

...view details