ਜਲੰਧਰ :ਅੱਜ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਸੁਖਬੀਰ ਬਾਦਲ ਵਲੋਂ ਕਿਹਾ ਗਿਆ ਕਿ ਲੱਖਾਂ ਏਕੜ ਫਸਲ ਮੀਂਹ ਝੱਖੜ ਨਾਲ ਤਬਾਹ ਹੋ ਗਈ ਪਰ ਹੱਲੇ ਤੱਕ ਕਿਸਾਨਾਂ ਦੇ ਖੇਤਾਂ ਦੀ ਗਿਰਦਾਰਵਰੀ ਨਹੀਂ ਕਰਵਾਈ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਗੱਲਾਂ ਦੀ ਹੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਭਾਸ਼ਣ ਦੇਣੇ ਬੰਦ ਕਰਕੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ। ਉਸਦਾ ਭੁਗਤਾਨ ਕੀਤਾ ਜਾਵੇ।
ਭਗਵੰਤ ਮਾਨ ਉੱਤੇ ਵੀ ਨਿਸ਼ਾਨਾਂ :ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਕੋਈ ਫਿਕਰ ਨਹੀਂ ਹੈ। ਇਹ ਸਿਰਫ ਕੇਜਰੀਵਾਲ ਦੇ ਪਿੱਛੇ ਲੱਗ ਕੇ ਹੀ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਉੱਤੇ ਵੀ ਹਮਲਾ ਕੀਤਾ ਗਿਆ ਹੈ। ਆਪ ਦੇ ਖਿਲਾਫ ਜਿਹੜਾ ਵੀ ਕੋਈ ਖ਼ਬਰ ਲਗਾ ਰਿਹਾ ਹੈ, ਪੁਲਿਸ ਤੇ ਵਿਜੀਲੈਂਸ ਦਾ ਡਰ ਦਿਖਾ ਕੇ ਉਸਨੂੰ ਡਰਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਬਿਜਲੀ ਮਹਿਕਮੇ ਦਾ ਵੀ ਬੁਰਾ ਹਾਲ ਹੈ। ਇਹੀ ਨਹੀਂ, ਗਰਮੀਆਂ ਵਿੱਚ ਹੋਰ ਵੀ ਬੁਰਾ ਹਾਲ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਨੂੰ ਸੁਨਹਿਰਾ ਬਣਾਇਆ ਗਿਆ ਸੀ ਪਰ ਆਪ ਸਰਕਾਰ ਨੇ ਇਸ ਨੂੰ ਬਰਬਾਦ ਕਰ ਦਿੱਤਾ ਗਿਆ ਹੈ।