ਪੰਜਾਬ

punjab

ETV Bharat / state

ਉਹ ਨਾਂ ਤੇ ਡਾਕਟਰ ਹੈ ਅਤੇ ਨਾ ਹੀ ਨਰਸ, ਪਰ ਫਿਰ ਵੀ ਬਚਾ ਚੁੱਕੀ ਹੈ ਹਜ਼ਾਰਾਂ ਲੋਕਾਂ ਦੀ ਜਾਨ - neither a doctor nor a nurse

ਅੱਜ ਮਨਜੀਤ ਕੌਰ ਪੰਜਾਬ ਦੀ ਪਹਿਲੀ ਅਸੀਂ ਐਂਬੂਲੈਂਸ ਡਰਾਈਵਰ (Ambulance driver) ਹੈ। ਜੋ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾ ਚੁੱਕੀ ਹੈ। ਇਹੀ ਨਹੀਂ ਉਸ ਨੂੰ ਤਾਂ ਇਨ੍ਹਾਂ ਦੀ ਯਾਦ ਰਹਿ ਕੇ ਉਹ ਹੁਣ ਤੱਕ ਆਪਣੀ ਐਂਬੂਲੈਂਸ ਵਿੱਚ ਇਕੱਲੀ ਕਿੰਨੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੀ ਹੈ।

ਉਹ ਨਾਂ ਤੇ ਡਾਕਟਰ ਹੈ ਅਤੇ ਨਾ ਹੀ ਨਰਸ, ਪਰ ਫਿਰ ਵੀ ਬਚਾ ਚੁੱਕੀ ਹੈ ਹਜ਼ਾਰਾਂ ਲੋਕਾਂ ਦੀ ਜਾਨ
ਉਹ ਨਾਂ ਤੇ ਡਾਕਟਰ ਹੈ ਅਤੇ ਨਾ ਹੀ ਨਰਸ, ਪਰ ਫਿਰ ਵੀ ਬਚਾ ਚੁੱਕੀ ਹੈ ਹਜ਼ਾਰਾਂ ਲੋਕਾਂ ਦੀ ਜਾਨ

By

Published : Aug 9, 2022, 5:15 PM IST

Updated : Aug 9, 2022, 5:33 PM IST

ਜਲੰਧਰ:ਜਲੰਧਰ ਦੀ ਰਹਿਣ ਵਾਲੀ ਮਨਜੀਤ ਕੌਰ ਆਮ ਮਹਿਲਾਵਾਂ ਵਾਂਗ ਕਿਸੇ ਸਮੇਂ ਘਰ ਗ੍ਰਹਿਸਤੀ ਚਲਾਉਣ ਵਾਲੀ ਇੱਕ ਆਮ ਮਹਿਲਾ ਸੀ ਅਤੇ ਬਾਕੀ ਮਹਿਲਾਵਾਂ ਵਾਂਗ ਉਸ ਦਾ ਆਪਣਾ ਇੱਕ ਪਰਿਵਾਰ ਸੀ। ਜਿਸ ਵਿੱਚ ਉਸ ਦਾ ਪਤੀ ਅਤੇ ਉਸ ਦਾ ਇੱਕ ਬੇਟਾ ਇਕੱਠੇ ਰਹਿੰਦੇ ਸੀ, ਪਰ ਅੱਜ ਉਹੀ ਮਨਜੀਤ ਕੌਰ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਹੈ। ਘਰ ਦੀਆਂ ਮਜਬੂਰੀਆਂ ਅਤੇ ਪਤੀ ਦੀਆਂ ਹਰਕਤਾਂ ਨੇ ਉਸ ਨੂੰ ਇੰਨਾ ਮਜ਼ਬੂਤ ਬਣਾ ਦਿੱਤਾ ਹੈ, ਕਿ ਉਹ ਇੱਕ ਐਸਾ ਕੰਮ ਕਰ ਰਹੀ ਹੈ। ਜਿਸ ਬਾਰੇ ਕੋਈ ਬੁਰਸ਼ ਵੀ ਕਰਨ ਤੋਂ ਪਹਿਲੇ ਕਈ ਵਾਰ ਸੋਚਦਾ ਹੈ।

ਅੱਜ ਮਨਜੀਤ ਕੌਰ ਪੰਜਾਬ ਦੀ ਪਹਿਲੀ ਅਜਿਹੀ ਐਂਬੂਲੈਂਸ ਡਰਾਈਵਰ (Ambulance driver) ਹੈ। ਜੋ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾ ਚੁੱਕੀ ਹੈ। ਇਹੀ ਨਹੀਂ ਉਸ ਨੂੰ ਤਾਂ ਇਨ੍ਹਾਂ ਦੀ ਯਾਦ ਰਹਿ ਕੇ ਉਹ ਹੁਣ ਤੱਕ ਆਪਣੀ ਐਂਬੂਲੈਂਸ ਵਿੱਚ ਇਕੱਲੀ ਕਿੰਨੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੀ ਹੈ, ਪਰ ਅੱਜ ਇਹ ਮਹਿਲਾ ਦੁਨੀਆਂ ਦੀਆਂ ਉਨ੍ਹਾਂ ਮਹਿਲਾਵਾਂ ਲਈ ਇੱਕ ਮਿਸਾਲ ਬਣੀ ਹੋਈ ਹੈ ਜੋ ਮਜ਼ਬੂਰੀਆਂ ਦੇ ਚੱਲਦੇ ਹਿੰਮਤ ਹਾਰ ਜਾਂਦੀਆਂ ਹਨ।

ਮਜ਼ਬੂਰੀ ਦੇ ਬਣਾਇਆ ਬਲਜੀਤ ਕੌਰ ਨੂੰ ਐਂਬੂਲੈਂਸ ਡਰਾਈਵਰ:ਮਨਜੀਤ ਕੌਰ ਦੱਸਦੀ ਹੈ ਕਿ ਉਸ ਦਾ ਕਰੀਬ 25 ਸਾਲ ਪਹਿਲੇ ਕਪੂਰਥਲਾ ਦੇ ਇੱਕ ਸ਼ਖ਼ਸ ਨਾਲ ਵਿਆਹ ਹੋਇਆ ਸੀ। ਉਸ ਸਮੇਂ ਉਸ ਨੂੰ ਨਹੀਂ ਪਤਾ ਸੀ, ਕਿ ਉਸ ਦਾ ਪਤੀ ਨਾ ਸਿਰਫ ਸ਼ਰਾਬੀ ਹੈ ਬਲਕਿ ਜੁਆਰੀ ਵੀ ਹੈ। ਉਸ ਦੇ ਮੁਤਾਬਿਕ ਵਿਵਾਹਿਕ ਜ਼ਿੰਦਗੀ ਦੀ ਸ਼ੁਰੂਅਤ ਵਿੱਚ ਸੀ, ਉਸ ਦੇ ਪਤੀ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਹਾਲਾਤ ਇੱਥੋਂ ਤੱਕ ਪਹੁੰਚ ਗਈ, ਕਿ ਚੂਹੇ ਦੀ ਬੱਤ ਦੇ ਚਲਦੇ ਇੱਕ ਵਾਰ ਡਾ. ਮਨਜੀਤ ਕੌਰ ਦੇ ਪਤੀ ਨੇ ਉਸ ਨੂੰ ਮਹਿਜ਼ 300 ਰੁਪਏ ਵਿੱਚ ਵੇਚ ਹੀ ਦਿੱਤਾ ਸੀ।

ਉਹ ਨਾਂ ਤੇ ਡਾਕਟਰ ਹੈ ਅਤੇ ਨਾ ਹੀ ਨਰਸ, ਪਰ ਫਿਰ ਵੀ ਬਚਾ ਚੁੱਕੀ ਹੈ ਹਜ਼ਾਰਾਂ ਲੋਕਾਂ ਦੀ ਜਾਨ

ਮਨਜੀਤ ਕੌਰ ਦੱਸਦੀ ਹੈ ਕਿ ਸ਼ਰਾਬੀ ਅਤੇ ਜੁਆਰੀ ਪਤੀ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਹਨੇਰਾ ਸੀ। ਇਸੇ ਦੌਰਾਨ ਉਸ ਦੀ ਜ਼ਿੰਦਗੀ ਵਿੱਚ ਇੱਕ ਬੇਟੇ ਦੇ ਰੂਪ ਵਿੱਚ ਇੱਕ ਖ਼ੁਸ਼ੀ ਆਈ, ਪਰ ਇਸੇ ਦੌਰਾਨ ਉਸ ਦੇ ਪਤੀ ਨੂੰ ਪੈਰਾਲਾਇਸਿਸ ਹੋ ਗਿਆ। ਜਿਸ ਤੋਂ ਬਾਅਦ ਮਨਜੀਤ ਕੌਰ ਉੱਪਰ ਹੀ ਘਰ ਦੀ ਪੂਰੀ ਜ਼ਿੰਮੇਵਾਰੀ ਆ ਗਈ। ਘਰ ਗ੍ਰਹਿਸਤੀ ਦੀ ਟੈਨਸ਼ਨ, ਬੇਟੇ ਦੀ ਪਰਵਰਿਸ਼ ਉਸ ਦੇ ਪਤੀ ਦੀ ਦੇਖਭਾਲ ਦੇ ਨਾਲ-ਨਾਲ ਉਸ ਦਾ ਇਲਾਜ ਉਸ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ, ਪਰ ਸਮਾਜ ਵਿੱਚ ਇੱਕ ਮਹਿਲਾ ‘ਤੇ ਇੰਨਾ ਮਜਬੂਰ ਹੋਣ ਦਾ ਫ਼ਾਇਦਾ ਹਰ ਕਿਸੇ ਨੇ ਚੁੱਕਣਾ ਚਾਹਿਆ, ਪਰ ਮਨਜੀਤ ਕੌਰ ਮੈਂ ਕਦੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ।

2007 ਵਿੱਚ ਆਪਣੀ ਐਂਬੂਲੈਂਸ ਡਰਾਈਵਰ ਅਤੇ ਹੁਣ ਤਕ ਚਲਾ ਰਹੀ ਹੈ ਐਂਬੂਲੈਂਸ:ਮਨਜੀਤ ਕੌਰ ਦੱਸਦੀ ਹੈ ਕਿ ਉਸ ਨੂੰ ਗੱਡੀ ਚਲਾਉਣ ਦਾ ਬਹੁਤ ਸ਼ੌਕ ਸੀ ਅਤੇ ਇਸ ਦੇ ਚੱਲਦੇ ਉਸ ਦੇ ਇੱਕ ਕਰੀਬੀ ਨੇ ਉਸ ਨੂੰ ਗੱਡੀ ਚਲਾਉਣੀ ਸਿਖਾ ਦਿੱਤੀ। ਜਿਸ ਤੋਂ ਬਾਅਦ 2007 ਵਿੱਚ ਮਨਜੀਤ ਕੌਰ ਨੇ ਐਂਬੂਲੈਂਸ ਚਲਾਉਣੀ ਸ਼ੁਰੂ ਕੀਤੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਐਂਬੂਲੈਂਸ ਹੀ ਚਲਾ ਰਹੀ ਹੈ।

ਮਨਜੀਤ ਕੌਰ ਨੇ ਮਿਹਨਤ ਕਰਕੇ ਆਪਣੀ ਇੱਕ ਐਂਬੂਲੈਂਸ (Ambulance) ਵੀ ਲਈ ਸੀ, ਪਰ ਬਾਕੀ ਪੁਰਸ਼ ਐਂਬੂਲੈਂਸ ਮਾਲਕਾਂ ਅਤੇ ਡਰਾਈਵਰਾਂ ਕਰਕੇ ਉਸ ਨੂੰ ਆਪਣੀ ਐਂਬੂਲੈਂਸ ਵੇਚਣੀ ਪਈ। ਉਸ ਦੇ ਮੁਤਾਬਿਕ ਜਲੰਧਰ ਵਿੱਚ ਉਸ ਦਾ ਲੋਕਾਂ ਨੇ ਐਂਬੂਲੈਂਸ ਤੱਕ ਚਲਾਉਣਾ ਮੁਸ਼ਕਿਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਜਲੰਧਰ ਦੇ ਜੌਹਲ ਹਸਪਤਾਲ ਵਿੱਚ ਐਂਬੂਲੈਂਸ ਡਰਾਈਵਰ ਦੀ ਨੌਕਰੀ ਸ਼ੁਰੂ ਕਰ ਲਈ। ਉਸ ਮੁਤਾਬਿਕ ਇੱਥੇ ਉਸ ਦੀ ਨਾਈਟ ਡਿਊਟੀ ਹੁੰਦੀ ਹੈ ਅਤੇ ਉਸ ਦਾ ਕੰਮ ਬਾਤ ਨੂੰ ਦੁਰਘਟਨਾ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦਾ ਹੈ।

ਉਸ ਦੇ ਮੁਤਾਬਿਕ ਉਹ ਉਹੀ ਐਂਬੂਲੈਂਸ ਡਰਾਈਵਰ ਹੈ, ਜਿਸ ਨੇ ਪੰਜਾਬ ਦੇ ਪ੍ਰਸਿੱਧ ਕਲਾਕਾਰ (Famous artists of Punjab) ਜਸਪਾਲ ਭੱਟੀ ਦੀ ਕਾਰ ਦੁਰਘਟਨਾ ਵਿੱਚ ਮੌਤ (Accidental death) ਤੋਂ ਬਾਅਦ ਉਸ ਦੇ ਬਾਕੀ ਪਰਿਵਾਰ ਨੂੰ ਆਪਣੀ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਸੀ ਅਤੇ ਉਨ੍ਹਾਂ ਦੀ ਜਾਨ ਬਚਾਈ ਸੀ।

ਆਪਣੀ ਐਂਬੂਲੈਂਸ ਵਿੱਚ ਯੂ.ਪੀ, ਬਿਹਾਰ ਤੇ ਬੰਗਾਲ ਤੱਕ ਜਾ ਚੁੱਕੀ ਹੈ ਮਨਜੀਤ ਕੌਰ :ਜਲੰਧਰ ਵਿੱਚ ਜਦ ਕਿਸੇ ਐਸੀ ਵਿਅਕਤੀ ਦੀ ਮੌਤ ਹੋ ਜਾਂਦੀ ਸੀ, ਜੋ ਯੂ.ਪੀ, ਬਿਹਾਰ ਜਾਂ ਬੰਗਾਲ ਦਾ ਰਹਿਣ ਵਾਲਾ ਹੁੰਦਾ ਹੈ। ਉਸ ਨੂੰ ਮਨਜੀਤ ਕੌਰ ਨੇ ਉਸ਼ ਦੇ ਘਰ ਪਹੁੰਚਿਆਂ ਹੈ। ਤਾਂ ਜੋ ਉਸ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਜਾ ਸ਼ਹਿਰ ਵਿੱਚ ਕੀਤਾ ਜਾ ਸਕੇ।

ਮਨਜੀਤ ਕੌਰ ਬਣੀ ਲੋਕਾਂ ਲਈ ਮਿਸਾਲ: ਇੱਕ ਅਜਿਹੀ ਮਹਿਲਾ ਜਿਸ ਨੇ ਕਦੀ ਜ਼ਿੰਦਗੀ ਦੇ ਹਾਲਾਤਾਂ ਤੋਂ ਹਾਰ ਨਹੀਂ ਮੰਨੀ, ਅੱਜ ਉਨ੍ਹਾਂ ਲੋਕਾਂ ਲਈ ਮਿਸਾਲ ਬਣੀ ਹੋਈ ਹੈ, ਜੋ ਮਜ਼ਬੂਰੀਆਂ ਦੇ ਚਲਦੇ ਜ਼ਿੰਦਗੀ ਤੋਂ ਹਾਰ ਜਾਂਦੇ ਹਨ। ਮਨਜੀਤ ਕੌਰ ਅੱਜ ਭਾਵੇਂ ਨਾ ਤਾਂ ਡਾਕਟਰ ਹੈ ਅਤੇ ਨਾ ਹੀ ਨਰਸ, ਪਰ ਉਨ੍ਹਾਂ ਲੋਕਾਂ ਲਈ ਰੱਬ ਤੋਂ ਘੱਟ ਨਹੀਂ, ਜਿਨ੍ਹਾਂ ਦੀ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹ ਜਾਨ ਬਚਾ ਚੁੱਕੀ ਹੈ।

ਇਹ ਵੀ ਪੜ੍ਹੋ:ਆਜ਼ਾਦੀ ਦੇ 75 ਸਾਲਾਂ ਬਾਅਦ ਭਤੀਜੇ ਨੂੰ ਮਿਲਿਆ 92 ਸਾਲਾ ਚਾਚਾ, ਸੁਣਾਈ ਪਾਕਿਸਤਾਨ ਦੀ ਕਹਾਣੀ

Last Updated : Aug 9, 2022, 5:33 PM IST

ABOUT THE AUTHOR

...view details