ਜਲੰਧਰ:ਜਲੰਧਰ ਦੇ ਅਵਤਾਰ ਨਗਰ ਇਲਾਕੇ ਵਿੱਚ ਅੱਜ ਇੱਕ ਖਾਲੀ ਪਲਾਟ ਵਿੱਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਹ ਲਾਸ਼ ਪੁਲਿਸ ਸਟੇਸ਼ਨ ਦੇ ਸੌ ਮੀਟਰ ਦੀ ਦੂਰੀ ਤੇ ਖਾਲੀ ਪਲਾਂਟ 'ਚ ਮਿਲੀ ਹੈ। ਲਾਸ਼ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਆ ਗਈ, ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ - ਖਾਲੀ ਪਲਾਂਟ
ਜਲੰਧਰ ਦੇ ਅਵਤਾਰ ਨਗਰ ਖਾਲੀ ਪਲਾਂਟ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲੀ
ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
ਪੁਲਿਸ ਦੇ ਅਨੁਸਾਰ ਪ੍ਰਾਥਮਿਕ ਜਾਂਚ ਵਿੱਚ ਹਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਮੁਲਾਜ਼ਮ ਦੇ ਅਨੁਸਾਰ ਹਾਲੇ ਇਹ ਕਹਿਣਾ ਮੁਸ਼ਕਿਲ ਹੈ, ਕਿ ਵਿਅਕਤੀ ਦੀ ਮੌਤ ਕਿਵੇਂ ਹੋਈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ, ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਹੁਣ ਸਵਾਲ ਇਹ ਹੈ ਕਿ ਅਵਤਾਰ ਨਗਰ ਦੇ ਇਹ ਖਾਲੀ ਪਲਾਂਟ 'ਚ ਜਿੱਥੇ ਲੋਕ ਕੂੜਾ ਸੁੱਟਣ ਦੇ ਲਈ ਇਸਤੇਮਾਲ ਕਰਦੇ ਹਨ। ਇਹ ਵਿਅਕਤੀ ਖੁਦ ਆਇਆ ਸੀ, ਜਾਂ ਇਸ ਨੂੰ ਮਾਰ ਕੇ ਸੁੱਟਿਆ ਹੈ।