ਜਲੰਧਰ: ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਗੈਂਗਸਟਰਾਂ ਵੱਲੋਂ ਪੰਜਾਬ ਵਿੱਚ ਨਾਮੀ ਹਸਤੀਆਂ ਦੇ ਕਤਲ ਨੂੰ ਲੈ ਕੇ ਪੰਜਾਬ ਦੇ ਪਾਰੋਂ ਹਥਿਆਰ ਅਤੇ ਬੰਦੇ ਬੁਲਾਏ ਜਾਂਦੇ ਹਨ ਅਤੇ ਇੱਕ ਨਿਸ਼ਚਿਤ ਸਮੇਂ ਵਿੱਚ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਪਹਿਲਾ ਗੈਂਗਸਟਰਾਂ ਦੀ ਕੀ ਹੁੰਦੀ ਹੈ ਪਲਾਨਿੰਗ। ਵੇਖੋ ਇਸ ਖਾਸ ਰਿਪੋਰਟ ’ਚ....
ਕਿਸੇ ਕਤਲ ਤੋਂ ਪਹਿਲਾਂ ਕਿਵੇਂ ਕੀਤੀ ਜਾਂਦੀ ਹੈ ਪੂਰੀ ਪਲਾਨਿੰਗ ? : ਗੈਂਗਸਟਰਾਂ ਵੱਲੋਂ ਕਿਸੇ ਵੀ ਵਾਰਦਾਤ ਨੂੰ ਅੰਜ਼ਾਮ ਦਿੱਤੇ ਜਾਣ ਤੋਂ ਪਹਿਲਾਂ ਆਪਣੀ ਇੱਕ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ। ਜਿਸ ਵੀ ਸ਼ਖ਼ਸ ਦੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾਣਾ ਹੁੰਦਾ ਹੈ ਉਸ ਦੇ ਘਰ ਦੀ ਰੈਕੀ ਕੀਤੀ ਜਾਂਦੀ ਹੈ ਹਾਲਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਨਸਾਨ ਕਿਸਨੂੰ-ਕਿਸਨੂੰ ਮਿਲਦਾ ਹੈ , ਇਸ ਸਮੇਂ ਘਰੋਂ ਨਿਕਲਦਾ ਹੈ , ਕੋਈ ਇੱਕ ਖਾਸ ਸਮੇਂ ਜਿਸ ਵਿੱਚ ਉਹ ਰੋਜ਼ਾਨਾ ਘਰੋਂ ਨਿਕਲਦਾ ਹੈ ਅਤੇ ਉਸ ਦੇ ਨਾਲ ਉਸ ਮੌਕੇ ’ਤੇ ਕਿੰਨੇ ਲੋਕ ਹੁੰਦੇ ਹਨ। ਇੰਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਪਹਿਲਾਂ ਗੈਂਗਸਟਰਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇੱਕ ਸਮੇਂ ਸੁਨਿਸ਼ਚਿਤ ਕੀਤਾ ਜਾਂਦਾ ਹੈ ਅਤੇ ਫਿਰਕੂ ਤਰੀਕੇ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।
ਗੈਂਗਸਟਰ ਹਮੇਸ਼ਾਂ ਇੱਕ ਦੀ ਬਜਾਇ ਕਿਉਂ ਲੈਕੇ ਚੱਲਦੇ ਨੇ ਦੋ ਟੀਮਾਂ ? :ਇਹੀ ਨਹੀਂ ਵਾਰਦਾਤ ਵਾਲੇ ਦਿਨ ਦੋ ਟੀਮਾਂ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਹਨ। ਕਈ ਅਜਿਹੇ ਕਤਲ ਦੇ ਮਾਮਲੇ ਜਿੰਨ੍ਹਾਂ ਨੂੰ ਪੁਲੀਸ ਨੇ ਸੁਲਝਾਇਆ ਹੈ। ਉਨ੍ਹਾਂ ਨੂੰ ਦੇਖ ਕੇ ਸਾਫ ਲੱਗਦਾ ਹੈ ਕਿ ਤਕਰੀਬਨ ਜ਼ਿਆਦਾਤਰ ਮਾਮਲਿਆਂ ਵਿੱਚ ਗੈਂਗਸਟਰਾਂ ਵੱਲੋਂ ਦੋ ਟੀਮਾਂ ਬਣਾਈਆਂ ਜਾਂਦੀਆਂ ਹਨ ਅਤੇ ਕਦੀ ਵੀ ਉਨ੍ਹਾਂ ਵੱਲੋਂ ਇੱਕ ਟੀਮ ਦੇ ਸਹਾਰੇ ਕਿਸੇ ਕਤਲ ਨੂੰ ਅੰਜ਼ਾਮ ਨਹੀਂ ਦਿੱਤਾ ਗਿਆ। ਫਿਰ ਗੱਲ ਚਾਹੇ ਕੁਝ ਸਮਾਂ ਪਹਿਲੇ ਜਲੰਧਰ ਵਿੱਚ ਸੁਖਮੀਤ ਡਿਪਟੀ ਨਾਮ ਦੇ ਇੱਕ ਪੂਰਬ ਪਾਰਸ਼ਦ ਦਾ ਕਤਲ ਹੋਵੇ , ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦਾ ਮਾਮਲਾ ਜਾਂ ਫਿਰ ਇੱਕ ਤਾਜ਼ਾ ਮਾਮਲਾ ਜਿਸ ਵਿਚ ਪੰਜਾਬ ਦੇ ਇੱਕ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ। ਇਨ੍ਹਾਂ ਸਾਰੀਆਂ ਵਾਰਦਾਤਾਂ ਵਿਚ ਗੈਂਗਸਟਰਾਂ ਦੀਆਂ ਦੋ ਟੀਮਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਸੁਖਬੀਰ ਸਿੰਘ ਡਿਪਟੀ ਪੂਰਬ ਪਾਰਸ਼ਦ ਦੇ ਕਤਲ ਦੇ ਮਾਮਲੇ ਵਿੱਚ ਇੰਨ੍ਹਾਂ ਗੈਂਗਸਟਰਾਂ ਵੱਲੋਂ ਦੋ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਸੀ ਜਿੰਨ੍ਹਾਂ ਵਿਚ ਇਕ ਨੇ ਡਿਪਟੀ ’ਤੇ ਹਮਲਾ ਕੀਤਾ ਅਤੇ ਦੂਸਰੀ ਟੀਮ ਨੂੰ ਬੈਕਅੱਪ ਦੇ ਤੌਰ ’ਤੇ ਰੱਖਿਆ ਗਿਆ। ਇਸੇ ਤਰ੍ਹਾਂ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਵੀ ਦੋ ਗੱਡੀਆਂ ਵਿੱਚ ਗੈਂਗਸਟਰ ਮੱਲੀਆ ਪਿੰਡ ਪਹੁੰਚੇ ਅਤੇ ਇੱਕ ਗੱਡੀ ਦੇ ਵਿੱਚ ਸਵਾਰ ਗੈਂਗਸਟਰਾਂ ਵੱਲੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਜਦਕਿ ਦੂਸਰੀ ਗੱਡੀ ਵਿੱਚ ਕੁਝ ਲੋਕ ਸੜਕ ’ਤੇ ਤੁਰਦੇ ਰਹੇ।
ਪੰਜਾਬ ਦੇ ਬਾਹਰੋਂ ਕਿਉਂ ਬੁਲਾਏ ਜਾਂਦੇ ਨੇ ਗੈਂਗਸਟਰ :ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਕਤਲ ਦੇ ਮਾਮਲੇ ਹਨ ਜਿੰਨ੍ਹਾਂ ਨੂੰ ਗੈਂਗਸਟਰਾਂ ਨੇ ਅੰਜ਼ਾਮ ਦਿੱਤਾ। ਇੰਨ੍ਹਾਂ ਸਾਰਿਆਂ ਕਤਲ ਦੇ ਮਾਮਲਿਆਂ ਵਿੱਚ ਇੱਕ ਚੀਜ਼ ਆਮ ਦੇਖੀ ਗਈ ਹੈ ਕਿ ਗੈਂਗਸਟਰਾਂ ਵੱਲੋਂ ਜਿਨ੍ਹਾਂ ਲੋਕਾਂ ਨੂੰ ਇਹ ਕੰਮ ਸੌਂਪਿਆ ਗਿਆ ਉਹ ਜ਼ਿਆਦਾਤਰ ਪੰਜਾਬ ਦੇ ਬਾਹਰੋਂ ਬੁਲਾਏ ਗਏ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਜਿਹੜੇ ਹਥਿਆਰ ਇਸਤੇਮਾਲ ਕਰਨ ਲਈ ਮੁਹੱਈਆ ਕਰਾਏ ਗਏ ਉਹ ਵੀ ਪੰਜਾਬ ਦੇ ਬਾਹਰੋਂ ਆਈ ਸੀ। ਤਾਜ਼ਾ ਮਾਮਲਾ ਜਲੰਧਰ ਵਿਖੇ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੈ ਜਿਸ ਦੀ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਤਕਰੀਬਨ ਸੁਲਝਾ ਲਿਆ ਹੈ ਅਤੇ ਇਸ ਦੇ ਮੁੱਖ ਸ਼ਾਜ਼ਿਸਕਰਤਾ ਹਰਵਿੰਦਰ ਸਿੰਘ ਉਰਫ ਫੌਜੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਚੁੱਕੀ ਹੈ। ਇਸ ਮਾਮਲੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਜ਼ਿਆਦਾਤਰ ਨੂੰ ਜਿਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਉਹ ਯੂਪੀ ਬਿਹਾਰ ਹਰਿਆਣਾ ਤੋਂ ਬੁਲਾਈ ਗਏ ਸੀ।