ਜਲੰਧਰ : ਮੁਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਕੀਤਾ ਗਿਆ ਹੈ ਪਰ ਇੰਨੀ ਵੱਡੀ ਘਟਨਾ ਦੇ ਕੱਟ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਅਜਿਹਾ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਜਿਸਨੂੰ ਦੇਖ ਕੇ ਲੱਗੇ ਕਿ ਪੁਲਿਸ ਕਿਸੇ ਤਰੀਕੇ ਦੀ ਕੋਈ ਮੁਸਤੈਦੀ ਦਿਖਾ ਰਹੀ ਹੈ। ਅਜਿਹਾ ਹੀ ਨਜ਼ਰਾ ਜਲੰਧਰ ਦੇ ਬੱਸ ਸਟੈਂਡ ਦਾ ਹੈ। ਜਿੱਥੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਬੱਸ ਸਟੈਂਡ ਦੇ ਅੰਦਰ ਆ ਰਹੇ ਹਨ ਅਤੇ ਸਫ਼ਰ ਤੈਅ ਕਰਨ ਲਈ ਬੱਸਾਂ ਫੜ ਰਹੇ ਹਨ ਪਰ ਜਿੱਥੇ ਤੱਕ ਬੱਸ ਸਟੈਂਡ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਨਾਮ ਉੱਤੇ ਇਕ ਵੀ ਪੁਲਿਸ ਅਧਿਕਾਰੀ ਉੱਥੇ ਨਜ਼ਰ ਨਹੀਂ ਆ ਰਿਹਾ।
ਜਲੰਧਰ ਦੇ ਬੱਸ ਸਟੈਂਡ ਦੀ ਸੁਰੱਖਿਆ ਪ੍ਰਾਈਵੇਟ ਸਕਿਉਰਿਟੀ ਗਾਰਡਾਂ ਦੇ ਹਵਾਲੇ ਸਗੋਂ ਜਲੰਧਰ ਦੇ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਛੇ ਗੇਟਾਂ ਉੱਤੇ ਤਾਇਨਾਤ ਪ੍ਰਾਈਵੇਟ ਸੁਰੱਖਿਆ ਗਾਰਡਾਂ ਦੇ ਭਰੋਸੇ ਨਜ਼ਰ ਆ ਰਿਹਾ ਹੈ। ਬੱਸ ਸਟੈਂਡ ਦੇ ਅੰਦਰ ਨਾ ਤਾਂ ਕੋਈ ਪੁਲਿਸ ਅਧਿਕਾਰੀ ਚੈਕਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਕਿਸੇ ਗੇਟ ਉੱਤੇ ਪੁਲਿਸ ਅਧਿਕਾਰੀ ਦੀ ਡਿਊਟੀ ਲਾਈ ਗਈ ਹੈ।
ਬੱਸ ਸਟੈਂਡ ਦੇ ਇੰਚਾਰਜ ਨੇ ਕਹੀ ਇਹ ਗੱਲ:ਦੂਜੇ ਪਾਸੇ ਜਲੰਧਰ ਬੱਸ ਸਟੈਂਡ ਦੇ ਇੰਚਾਰਜ ਮੇਜਰ ਸਿੰਘ ਕਹਿੰਦੇ ਹਨ ਕਿ ਬੱਸ ਸਟੈਂਡ ਅੰਦਰ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਬੱਸ ਸਟੈਂਡ ਦੇ ਗੇਟਾਂ ਉੱਤੇ ਪੁਲੀਸ ਦੀ ਤਾਇਨਾਤੀ ਇਸ ਲਈ ਨਹੀਂ ਕੀਤੀ ਗਈ, ਕਿਉਂਕਿ ਇੱਥੇ ਬੱਸ ਸਟੈਂਡ ਵੱਲੋਂ ਲਾਏ ਗਏ ਪ੍ਰਾਈਵੇਟ ਸੁਰੱਖਿਆ ਗਾਰਡ ਆਪਣਾ ਕੰਮ ਕਰ ਰਹੇ ਹਨ। ਮੇਜਰ ਸਿੰਘ ਨੇ ਕਿਹਾ ਕਿ ਸੁਰੱਖਿਆ ਵਿੱਚ ਕਿਸੇ ਤਰੀਕੇ ਦੀ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ।
ਇਕ ਪਾਸੇ ਪੁਲਿਸ ਬੱਸ ਸਟੈਂਡ ਦੇ ਅੰਦਰ ਪੂਰੀ ਸੁਰੱਖਿਆ ਦੇ ਇੰਤਜ਼ਾਮ ਦੀ ਗੱਲ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਤਸਵੀਰਾਂ ਦੱਸ ਰਹੀਆਂ ਹਨ ਕਿ ਬੱਸ ਸਟੈਂਡ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਹੈ। ਬਲਕਿ ਬੱਸ ਸਟੈਂਡ ਦੀ ਸਿਕਿਉਰਿਟੀ ਉਨ੍ਹਾਂ ਪ੍ਰਾਈਵੇਟ ਸਕਿਉਰਿਟੀ ਗਾਰਡਾਂ ਦੇ ਹਵਾਲੇ ਹੈ ਜੋ ਬੱਸ ਸਟੈਂਡ ਦੇ ਛੇ ਗੇਟਾਂ ਉੱਪਰ ਤਾਇਨਾਤ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ ਕਿ ਮੁਹਾਲੀ ਵਿੱਚ ਐਡੀ ਵੱਡੀ ਘਟਨਾ ਘਟਣ ਤੋਂ ਬਾਅਦ ਵੀ ਪੰਜਾਬ ਪੁਲਿਸ ਇਸ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਤਾਂ ਸਾਫ਼ ਹੈ ਕਿ ਉਹ ਆਪਣੀ ਡਿਊਟੀ ਦੇ ਪ੍ਰਤੀ ਕਿੰਨੀ ਕੁ ਮੁਸ਼ਤੈਦ ਹੈ।
ਇਹ ਵੀ ਪੜ੍ਹੋ : ਹਾਈ ਅਲਰਟ ਦੇ ਚੱਲਦੀਆਂ ਪੁਲਿਸ ਨੇ ਕੀਤੀ ਚੈਕਿੰਗ