ਜਲੰਧਰ: ਲੋਕਾਂ ਦੀ ਸੁਰੱਖਿਆ ਅਤੇ ਲੋਕ ਤਿਉਹਾਰ ਨੂੰ ਸ਼ਾਂਤੀ ਅਤੇ ਖੁਸ਼ੀ ਨਾਲ ਮਨਾ ਸਕਣ, ਇਸ ਲਈ ਜ਼ਿਲ੍ਹਾ ਜਲੰਧਰ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਦੇ ਚੱਲਦਿਆਂ ਸ਼ੁਕਰਵਾਰ ਨੂੰ ਏਸੀਪੀ ਨਾਰਥ ਜਸਵਿੰਦਰ ਸਿੰਘ ਖਹਿਰਾ ਅਤੇ ਥਾਣਾ ਡਿਵੀਜ਼ਨ ਨੰਬਰ 3 ਦੇ ਪ੍ਰਭਾਵੀ ਇੰਸਪੈਕਟਰ ਨਵਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਅਤੇ ਧਾਰਮਿਕ ਥਾਵਾਂ ਉੱਤੇ ਜਾ ਕੇ ਚੈਕਿੰਗ ਕੀਤੀ।
ਇੰਸਪੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਹਿਰ ਦੇ ਰੇਲਵੇ ਸਟੇਸ਼ਨ, ਸੋਢਲ ਮੰਦਿਰ ਤੇ ਦੇਵੀ ਤਲਾਬ ਮੰਦਿਰ ਵਿੱਚ ਜਾ ਕੇ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਉੱਤੇ ਬਾਹਰ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕਰਦਿਆਂ ਸ਼ਨਾਖ਼ਤੀ ਕਾਰਡ ਵੀ ਚੈੱਕ ਕੀਤੇ ਗਏ।