ਜਲੰਧਰ: ਜੰਮੂ-ਕਸ਼ਮੀਰ ਦੇ ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਤੇ 35A ਹਟਾਉਣ ਤੋਂ ਬਾਅਦ ਬਹੁ ਗਿਣਤੀ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਅੱਡ-ਅੱਡ ਪਾਰਟੀਆਂ ਤੇ ਕਮਿਸ਼ਨ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਭਾਜਪਾ ਨੇਤਾ ਅਤੇ ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਵੀ ਸਰਕਾਰ ਨੂੰ ਵਧਾਈ ਦਿੱਤੀ ਹੈ।
ਧਾਰਾ 370 ਤੇ 35A ਹਟਾ ਕੇ ਸਰਕਾਰ ਨੇ ਸਾਨੂੰ ਰਾਹਤ ਦਿੱਤੀ: ਐੱਸ.ਸੀ ਕਮਿਸ਼ਨ
ਧਾਰਾ ਹਟਣ ਨਾਲ ਹਰ ਵਰਗ ਨੂੰ ਇਕੋ ਜਿਹੇ ਫਾਇਦੇ ਮਿਲਣਗੇ। ਐੱਸ.ਸੀ ਕਮਿਸ਼ਨ ਨੇ ਸਰਕਾਰ ਦੇ ਫ਼ੈਸਲੇ ਦੀ ਤਾਰੀਫ਼ ਕਰਦਿਆਂ ਧੰਨਵਾਦ ਕੀਤਾ।
ਬਾਘਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕਾਨੂੰਨੀ ਧਾਰਾ ਦੇ ਹੋਣ ਕਰ ਕੇ ਕਸ਼ਮੀਰ ਵਿੱਚ ਰਹਿ ਰਹੇ ਹੋਰ ਭਾਰਤੀ ਨਾਗਰੀਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਕਿਸੇ ਵੀ ਅਨੁਸੂਚਿਤ ਜਾਤੀ ਨੂੰ ਉੱਚੇ ਪੱਧਰ ਤੇ ਨੌਕਰੀ ਨਹੀਂ ਮਿਲਦੀ ਸੀ। ਉਨ੍ਹਾਂ ਨੂੰ ਜਾਤੀ ਦੇ ਆਧਾਰ 'ਤੇ ਹੀ ਕੰਮ ਦਿੱਤਾ ਜਾਂਦਾ ਹੈ ਪਰ ਸਰਕਾਰ ਨੇ ਇਹ ਫੈ਼ਸਲਾ ਲੈ ਕੇ ਉੱਥੇ ਰਹਿ ਰਹੇ ਲੋਕਾਂ ਨੂੰ ਰਾਹਤ ਦਿੱਤੀ ਹੈ। ਕਮਿਸ਼ਨ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਧੰਨਵਾਦ ਕੀਤਾ।
ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਾਲ ਸੂਬੇ ਦੇ ਹਾਲਾਤ ਕਿਹੋ ਜਿਹੇ ਰਹਿੰਦੇ ਹਨ ਤੇ ਉੱਥੇ ਰਹਿ ਰਹੇ ਲੋਕ ਨੂੰ ਇਸ ਨਾਲ ਕੀ ਫਾਇਦੇ ਮਿਲਦੇ ਹਨ।