ਜਲੰਧਰ: ਭਾਰਤ ਜੋੜੋ ਯਾਤਰਾ ਦੌਰਾਨ ਵੱਖ ਵੱਖ ਥਾਵਾਂ ਤੋਂ ਲੋਕ ਆਪੋਂ-ਆਪਣੇ ਤਰੀਕੇ ਨਾਲ ਯਾਤਰਾ ਦਾ ਹਿੱਸਾ ਬਣ ਰਹੇ ਹਨ। ਉੱਥੇ ਹੀ, ਮਹਾਰਾਸ਼ਟਰ ਤੋਂ ਸੱਤੇਦੇਵ ਮਾਜ਼ੀ ਨੇ ਸਾਇਕਲ ਉੱਤੇ ਇਹ ਯਾਤਰਾ ਸ਼ੁਰੂ ਕੀਤੀ ਤੇ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਈਕਲ ਉੱਤੇ ਹੀ ਇਸ ਯਾਤਰਾ ਨੂੰ ਪੂਰਾ ਕਰਨਗੇ। ਦੂਜਾ ਢੰਗ, ਜਲੰਧਰ ਵਿੱਚ ਵੇਖਣ ਨੂੰ ਮਿਲਿਆ ਕਿ, ਜਿੱਥੇ ਮੱਧ ਪ੍ਰਦੇਸ਼ ਤੋਂ ਸ਼ਾਮਿਲ ਹੋਏ ਦੋ ਨੌਜਵਾਨ ਜੋ ਕਿ ਵੱਖਰੇ ਢੰਗ ਦੇ ਨਾਲ ਭਾਰਤ ਜੋੜੋ ਯਾਤਰਾ ਵਿੱਚ ਜੁੜੇ ਹਨ ਜਿਸ ਵਿਚ ਕਿ ਇਨ੍ਹਾਂ ਵੱਲੋਂ ਧੋਤੀ ਬੰਨ੍ਹ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ।
ਮਹਾਰਾਸ਼ਟਰ ਤੋਂ ਸਾਇਕਲ 'ਤੇ ਪੈਦਲ ਯਾਤਰਾ ਦਾ ਹਿੱਸਾ:ਮਹਾਰਾਸ਼ਟਰ ਤੋਂ ਸੱਤਿਆ ਦੇਵ ਮਾਜੀ ਨੇ ਸਾਇਕਲ ਉੱਤੇ ਇਹ ਯਾਤਰਾ ਸ਼ੁਰੂ ਕੀਤੀ ਤੇ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਈਕਲ ਉੱਤੇ ਹੀ ਇਸ ਯਾਤਰਾ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸੱਤਿਆ ਦੇਵ ਮਾਜੀ ਬਿਹਾਰ ਦਾ ਰਹਿਣ ਵਾਲਾ ਹੈ, ਜੋ ਕਿ ਮਹਾਰਾਸ਼ਟਰ ਤੋਂ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਇਆ ਸੀ। ਉਸ ਨੇ ਕਿਹਾ ਕਿ ਉਹ ਇਸ ਯਾਤਰਾ ਨੂੰ ਪਾਰਟੀ ਵਜੋਂ ਨਹੀਂ ਵੇਖਦਾ, ਇਹ ਯਾਤਰਾ ਸਫ਼ਲ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚ ਵੀ ਉਸ ਨੇ ਸਮਰਥਨ ਦਿੱਤਾ ਸੀ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਇਸ ਯਾਤਰਾ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹ ਵੀ ਇਸ ਯਾਤਰਾ ਨਾਲ ਆਖੀਰ ਤੱਕ ਸਾਇਕਲ ਉੱਤੇ ਜਾਣਗੇ।