ਪੰਜਾਬ

punjab

ETV Bharat / state

ਜੰਡਿਆਲਾ ਦੇ ਗੁਰੂ ਗੋਬਿੰਦ ਸਿੰਘ ਕਾਲਜ ਦਾ ਸੰਤੋਖ ਸਿੰਘ ਚੌਧਰੀ ਨੇ ਕੀਤਾ ਦੌਰਾ

ਜਲੰਧਰ ਦੇ ਜੰਡਿਆਲਾ ਪਿੰਡ ਦੇ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ 'ਚ ਸਾਂਸਦ ਸੰਤੋਖ ਸਿੰਘ ਚੋਧਰੀ ਤੇ ਏਡੀਸੀ ਨੇ ਦੋਰਾ ਕੀਤਾ। ਇਸ ਦੋਰੇ 'ਚ ਉਨ੍ਹਾਂ ਨੇ ਕਾਲਜ ਦੇ ਵਿਕਾਸ ਦੀ ਗੱਲ ਕੀਤੀ।

Santokh Singh Choudhary
ਫ਼ੋਟੋ

By

Published : Dec 1, 2019, 5:42 PM IST

ਜਲੰਧਰ: ਜ਼ਿਲ੍ਹੇ ਦੇ ਪਿੰਡ ਜੰਡਿਆਲਾ ਦੇ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ 'ਚ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਦੌਰਾ ਕੀਤਾ। ਇਸ ਦੌਰੇ 'ਚ ਸੰਤੋਖ ਸਿੰਘ ਚੌਧਰੀ ਦੇ ਨਾਲ ਏਡੀਸੀ ਕੁਲਵੰਤ ਸਿੰਘ ਵੀ ਸਨ।

ਵੀਡੀਓ

ਦੱਸ ਦੇਈਏ ਕਿ ਜੰਡਿਆਲਾ ਦੇ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਦੀ ਇਮਾਰਤ ਦੀ ਹਾਲਤ ਖ਼ਰਾਬ ਹੋਣ ਕਾਰਨ ਇਸ ਸਾਲ ਦੇ ਸੈਸ਼ਨ 'ਚ ਕਿਸੇ ਵੀ ਵਿਦਿਆਰਥੀ ਨੇ ਦਾਖਲਾ ਨਹੀਂ ਲਿਆ। ਇਸ ਸਬੰਧ 'ਚ ਈਟੀਵੀ ਭਾਰਤ ਨੇ ਖ਼ਬਰ ਕੀਤੀ ਸੀ ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲਿਆ ਹੈ।

ਸਾਂਸਦ ਸੰਤੋਖ ਸਿੰਘ ਚੋਧਰੀ ਨੇ ਕਾਲਜ ਦੇ ਦੌਰੇ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਦੀ ਖ਼ਬਰ ਮਿਲੀ ਕਿ ਇਸ ਸਾਲ ਇਸ ਦੇ ਸੈਸ਼ਨ 'ਚ ਕਿਸੇ ਵਿਦਿਆਰਥੀ ਦਾ ਦਾਖਲਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਇਸ ਕਾਲਜ ਦਾ ਦੋਰਾ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਮੈਂ ਵੀ ਚਾਉਣਾ ਹਾਂ ਕਿ ਅਗਲੇ ਸੈਸ਼ਨ 'ਚ ਇਹ ਕਾਲਜ ਚੱਲੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ 'ਚ ਉਹ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਕਾਲਜ ਦੇ ਸਟਾਫ਼ 'ਚ ਵਾਧਾ ਕਰਨਗੇ। ਫਿਰ ਸਰਕਾਰੀ ਸਕੂਲ ਤੋਂ ਬਚਿਆ ਨੂੰ ਪ੍ਰੇਰਿਤ ਕਰ ਇੱਥੇ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਵਾਗੇਂ।

ਇਹ ਵੀ ਪੜ੍ਹੋ: 550ਵਾਂ ਪ੍ਰਕਾਸ਼ ਪੁਰਬ: ਰੂਪਨਗਰ 'ਚ ਕਰਵਾਇਆ ਗਿਆ ਲਾਈਟ ਐਂਡ ਸਾਊਂਡ ਸ਼ੋਅ

ਉਨ੍ਹਾਂ ਨੇ ਕਿਹਾ ਕਿ ਇਸ ਕਾਲਜ 'ਚ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਨੂੰ ਲਿਆਇਆ ਜਾਵੇਗਾ। ਤਾਕਿ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਇਸ 'ਚ ਰਾਹਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਕਾਲਜ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣਾ ਹੈ। ਉਨ੍ਹਾਂ ਨੇ ਇਸ ਸਬੰਧ 'ਚ ਪਿੰਡਵਾਸੀਆਂ ਤੋਂ ਅਪੀਲ ਕੀਤੀ ਕਿ ਤੁਸੀਂ ਵੀ ਸਰਕਾਰ ਦਾ ਸਹਿਯੋਗ ਕਰੋ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸਰਕਾਰ ਤੋਂ ਬਣਦੀ ਮਦਦ ਹੈ ਉਹ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਨੇ ਇਸ ਕਾਲਜ ਦੀ ਇਮਾਰਤ ਦੀ ਮੁਰੰਮਤ ਕਰਨ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਨੇ ਪਿੰਡਵਾਸੀਆਂ ਨੂੰ ਭਰੋਸਾ ਦਿੱਤਾ ਕਿ ਅਗਲੇ ਸੈਸ਼ਨ ਚ' ਇਥੇ ਦੁਬਾਰਾ ਵਿਦਿਆਰਥੀ ਆਉਣਗੇ।

ABOUT THE AUTHOR

...view details