ਪੰਜਾਬ

punjab

ETV Bharat / state

ਘਰਾਂ ਵਿੱਚ ਵੜ੍ਹਿਆ ਸਾਂਬਰ ਦਾ ਬੱਚਾ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ - ਮੁਹੱਲੇ ਵਿੱਚ ਸਹਿਮ ਦਾ ਮਾਹੌਲ

ਜਲੰਧਰ ਦੇ ਕਾਦੇ ਸ਼ਾਹ ਚੌਂਕ ਵਿੱਚ ਸਾਂਬਰ ਦਾ ਬੱਚਾ ਆ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ (Sambar baby came to the crowded markets) ਬਣ ਗਿਆ।

Sambar baby came to the crowded markets of Jalandhar
ਘਰਾਂ ਵਿੱਚ ਵੜ੍ਹਿਆ ਸਾਂਬਰ ਦਾ ਬੱਚਾ

By

Published : Dec 4, 2022, 2:19 PM IST

Updated : Dec 4, 2022, 2:34 PM IST

ਜਲੰਧਰ:ਜ਼ਿਲ੍ਹੇ ਦੇ ਭਿੜੇ ਬਜ਼ਾਰ ਕਾਦੇ ਸ਼ਾਹ ਚੌਂਕ ਵਿੱਚ ਸਾਂਬਰ ਦਾ ਬੱਚਾ ਆ ਗਿਆ। ਜਿਸ ਤੋਂ ਬਾਅਦ ਮੁਹੱਲੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਮੁਹੱਲਾ ਵਾਸੀਆਂ ਨੇ ਵਨ ਵਿਭਾਗ ਨੂੰ ਫੋਨ ਕਰਕੇ ਬੁਲਾਇਆ। ਵਨ ਵਿਭਾਗ ਨੇ ਮੌਕੇ ਉੱਤੇ ਪਹੁੰਚ ਰੈਸਕੁ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਤੇ ਕਰੀਬ ਢਾਈ ਘੰਟੇ ਬਾਅਦ ਉਸ ਨੂੰ ਫੜ੍ਹ ਲਿਆ।

ਇਹ ਵੀ ਪੜੋ:ਪਾਕਿ ਵਿੱਚੋਂ ਤਸਕਰੀ ਜਾਰੀ, ਸਰਹੱਦ ਉੱਤੇ 3 ਵਾਰ ਦੇਖਿਆ ਡਰੋਨ, ਨਸ਼ਾ ਤੇ ਡਰੋਨ ਬਰਾਮਦ

ਮੁਹੱਲਾ ਵਾਸੀ ਆਲਮ ਨੇ ਦੱਸਿਆ ਕਿ ਸਵੇਰ ਦਾ ਸਾਂਬਰ ਮੁਹੱਲੇ ਵਿੱਚ ਘੁੰਮ ਰਿਹਾ ਸੀ, ਪਰ ਸਭ ਨੂੰ ਲੇਟ ਪਤਾ ਲੱਗਿਆ ਤਾਂ ਸਾਰੇ ਮੁਹੱਲਾ ਵਾਸੀ ਡਰ ਗਏ, ਜਿਸਤੋਂ ਬਾਅਦ ਤੁਰੰਤ ਵਨ ਵਿਭਾਗ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ ਉੱਤੇ ਪਹੁੰਚੇ ਵਨ ਵਿਭਾਗ ਨੇ ਉਸ ਨੂੰ ਕਾਬੂ ਕਰ ਲਿਆ। ਆਲਮ ਨੇ ਦੱਸਿਆ ਕਿ ਸਾਂਬਰ ਨੇ ਦੋ ਤੋਂ ਤਿੰਨ ਜਾਣਿਆ ਨੂੰ ਜਖਮੀ ਕਰ ਦਿੱਤਾ ਹੈ।

ਘਰਾਂ ਵਿੱਚ ਵੜ੍ਹਿਆ ਸਾਂਬਰ ਦਾ ਬੱਚਾ


ਮੌਕੇ ਉੱਤੇ ਪਹੁੰਚੇ ਵਨ ਵਿਭਾਗ ਦੇ ਕਰਮਚਾਰੀ ਅਖਿਲ ਸ਼ਰਮਾ ਨੇ ਦੱਸਿਆ ਕਿ ਸਾਨੂੰ ਜਿਵੇਂ ਹੀ ਸਾਂਬਰ ਦੇ ਆਉਣ ਦੀ ਸੂਚਨਾ ਮਿਲੀ ਤਾਂ ਚਾਰ ਜਾਣਿਆ ਦੀ ਟੀਮ ਦੇ ਨਾਲ ਮੌਕੇ ਉੱਤੇ ਪਹੁੰਚ ਗਈ। ਅਖਿਲ ਨੇ ਦੱਸਿਆ ਕਿ ਸਾਂਬਰ ਨੂੰ ਕਾਬੂ ਕਰਨ ਵਿੱਚ ਢਾਈ ਘੰਟੇ ਦਾ ਸਮਾਂ ਲੱਗ ਗਿਆ।



ਇਹ ਵੀ ਪੜੋ:7 ਫੇਰੇ ਲੈਂਦੇ ਹੀ ਵਿਗੜ ਗਈ ਲਾੜੀ ਦੀ ਸਿਹਤ, ਫਿਰ ਹੋਇਆ ਇਹ...

Last Updated : Dec 4, 2022, 2:34 PM IST

ABOUT THE AUTHOR

...view details