ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਕੰਮਾਂ 'ਤੇ ਕਾਫੀ ਪ੍ਰਭਾਵ ਪਿਆ ਹੈ। ਉੱਥੇ ਹੀ ਸੈਲੂਨ ਮਾਲਕਾਂ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂਮਾਰੀ ਤੋਂ ਪਹਿਲਾ ਸੈਲੂਨ ਵਿੱਚ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਸੀ ਅਤੇ ਸੈਲੂਨ ਦਾ ਕਾਰੋਬਾਰ ਬਹੁਤ ਚੰਗੇ ਤਰੀਕੇ ਨਾਲ ਚੱਲਦਾ ਸੀ। ਪਰ ਅੱਜ ਕੱਲ੍ਹ ਸੈਲੂਨਾ 'ਤੇ ਟਾਵਾਂ-ਟਾਵਾਂ ਹੀ ਗ੍ਰਾਹਕ ਦੇਖਣ ਨੂੰ ਮਿਲ ਰਿਹਾ ਹੈ।
ਸੈਲੂਨ ਦੇ ਬਿਜ਼ਨੈਸ 'ਤੇ ਮਹਾਂਮਾਰੀ ਦੀ ਮਾਰ - ਮਹਾਂਮਾਰੀ ਦੀ ਮਾਰ
ਜਲੰਧਰ ਸੈਲੂਨ ਮਾਲਕਾਂ ਅਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂਮਾਰੀ ਕਾਰਨ ਸੈਲੂਨਾ 'ਤੇ ਟਾਵਾਂ-ਟਾਵਾਂ ਹੀ ਗ੍ਰਾਹਕ ਦੇਖਣ ਨੂੰ ਮਿਲ ਰਿਹਾ ਹੈ।

ਮਹਾਂਮਾਰੀ ਕਾਰਨ ਸੈਲੂਨ ਦੇ ਮਾਲਕਾ ਨੂੰ ਕਰਨਾ ਪੈ ਰਿਹਾ ਮੁਸ਼ਿਕਲਾਂ ਸਾਹਮਣਾ
ਮਹਾਂਮਾਰੀ ਕਾਰਨ ਸੈਲੂਨ ਦੇ ਮਾਲਕਾ ਨੂੰ ਕਰਨਾ ਪੈ ਰਿਹਾ ਮੁਸ਼ਿਕਲਾਂ ਸਾਹਮਣਾ
ਇਸ ਦੇ ਨਾਲ ਸੈਲੂਨਾਂ ਵਿੱਚ ਕੰਮ ਕਰਨ ਦੇ ਲਈ ਡਿਸਪੋਜ਼ੇਬਲ ਸੀਟਾਂ ਤੇ ਹੋਰ ਮਹਿੰਗੇ ਉਪਕਰਨਾਂ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਜਿਸ ਦੇ ਚੱਲਦੇ ਇਨ੍ਹਾਂ ਨੂੰ ਰੇਟਾਂ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਿੱਚ ਕੁੱਝ ਗ੍ਰਾਹਕ ਆਉਣ ਤੋਂ ਡਰਦੇ ਹਨ। ਸੈਲੂਨ ਦਾ ਕੰਮ ਨਾ ਹੋਣ ਕਾਰਨ ਮਾਲਕਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣੀ ਬੇਹੱਦ ਮੁਸ਼ਕਿਲ ਹੋ ਰਹੀ ਹੈ। ਉੱਥੇ ਹੀ ਕੁੱਝ ਸੈਲੂਨਾ ਦਾ ਕੰਮ ਨਾ ਚੱਲਣ ਕਾਰਨ ਆਪਣੇ ਰੇਟਾਂ ਵਿੱਚ ਭਾਰੀ ਗਿਰਾਵਟ ਲਿਆਂਦੀ ਹੈ।