ਪੰਜਾਬ

punjab

ETV Bharat / state

25000 ਕੁਇੰਟਲ ਕਣਕ ਘੁਟਾਲੇ ਨੂੰ ਲੈ ਕੇ ਸੱਜਣ ਸਿੰਘ ਚੀਮਾ ਦਾ ਬਿਆਨ ! - ਸੱਜਣ ਸਿੰਘ ਚੀਮਾ ਦਾ ਬਿਆਨ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਕਰੀਬ 25000 ਕੁਇੰਟਲ ਕਣਕ ਦੇ ਘੁਟਾਲੇ ਦਾ ਮਾਮਲਾ ਹੁਣ ਫਿਰ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਦੇ ਤਹਿਤ ਇਸ ਕਣਕ ਨੂੰ ਗ਼ਰੀਬਾਂ ਵਿੱਚ ਪਹੁਚਾਉਂਣ ਦੀ ਜਗ੍ਹਾ ਘੁਟਾਲੇ ਜ਼ਰੀਏ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ।

25000 ਕੁਇੰਟਲ ਕਣਕ ਘੁਟਾਲੇ ਨੂੰ ਲੈ ਕੇ ਸੱਜਣ ਸਿੰਘ ਚੀਮਾ ਦਾ ਬਿਆਨ !
25000 ਕੁਇੰਟਲ ਕਣਕ ਘੁਟਾਲੇ ਨੂੰ ਲੈ ਕੇ ਸੱਜਣ ਸਿੰਘ ਚੀਮਾ ਦਾ ਬਿਆਨ !

By

Published : Aug 14, 2021, 5:17 PM IST

ਜਲੰਧਰ:ਪਿਛਲੇ ਕੁਝ ਮਹੀਨੇ ਪਹਿਲਾਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਕਰੀਬ 25000 ਕੁਇੰਟਲ ਕਣਕ ਦੇ ਘੁਟਾਲੇ ਦਾ ਮਾਮਲਾ ਹੁਣ ਫਿਰ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਦੇ ਤਹਿਤ ਇਸ ਕਣਕ ਨੂੰ ਗ਼ਰੀਬਾਂ ਵਿੱਚ ਪਹੁਚਾਉਂਣ ਦੀ ਜਗ੍ਹਾ ਘੁਟਾਲੇ ਜ਼ਰੀਏ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ।

25000 ਕੁਇੰਟਲ ਕਣਕ ਘੁਟਾਲੇ ਨੂੰ ਲੈ ਕੇ ਸੱਜਣ ਸਿੰਘ ਚੀਮਾ ਦਾ ਬਿਆਨ !

ਉਸ ਵੇਲੇ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਲੋਕਾਂ ਦੇ ਉੱਪਰ ਮਾਮਲਾ ਵੀ ਦਰਜ ਕੀਤਾ ਗਿਆ ਪਰ ਅੱਜ ਵੀ ਉਹ ਸਾਰੇ ਮੁਲਜ਼ਮ ਅਫ਼ਸਰਾਂ ਅਤੇ ਰਾਜਨੀਤਿਕ ਨੇਤਾਵਾਂ ਦੇ ਸੰਘਰਸ਼ ਵਿੱਚ ਨਾ ਸਿਰਫ ਖੁੱਲ੍ਹੇਆਮ ਘੁੰਮ ਰਹੇ ਹਨ ਬਲਕਿ ਜਿਸ ਇੰਸਪੈਕਟਰ ਤੇ ਮਾਮਲਾ ਦਰਜ ਹੋਇਆ ਸੀ, ਉਹ ਇੰਸਪੈਕਟਰ ਵੀ ਉਸੇ ਥਾਂ ਦੇ ਉੱਤੇ ਡਿਊਟੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹੇ ਵੱਡੇ ਕਣਕ ਘੁਟਾਲੇ ਨੂੰ ਇਕ ਆਮ ਆਦਮੀ ਅੰਜਾਮ ਨਹੀਂ ਦੇ ਸਕਦਾ।

ਜਿਸ ਤਰ੍ਹਾਂ ਅੱਜ ਵੀ ਆਰੋਪੀ ਖੁਲੇਆਮ ਘੁੰਮ ਰਹੇ ਹਨ ਉਸ ਨਾਲ ਸਾਫ ਪਤਾ ਲੱਗਦਾ ਹੈ ਕਿ ਉੱਪਰਲੇ ਲੈਵਲ 'ਤੇ ਅਫ਼ਸਰ ਅਤੇ ਨੇਤਾਵਾਂ ਦਾ ਵੀ ਇਸ ਵਿੱਚ ਬਰਾਬਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।

ਇਹ ਵੀ ਪੜੋ:ਪੰਜਾਬੀਓ ਝੂਠੀਆਂ ਖ਼ਬਰਾਂ ਤੋਂ ਰਹੋ ਸਾਵਧਾਨ !

ABOUT THE AUTHOR

...view details