ਜਲੰਧਰ:ਪੰਜਾਬ ਵਿੱਚ ਚੋਣਾਂ ਦੇ ਚੱਲਦੇ ਕੁੱਝ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਐਲਾਨੇ ਗਏ ਉਮੀਦਵਾਰਾਂ ਨੇ ਆਪਣੇ ਆਪਣੇ ਇਲਾਕਿਆਂ ਵਿੱਚ ਵੋਟਰਾਂ ਨਾਲ ਮੁਲਾਕਾਤ ਕਰ ਆਪਣਾ ਹੋਮਵਰਕ ਸ਼ੁਰੂ ਕਰ ਦਿੱਤਾ ਹੈ, ਉਧਰ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਆਪਣੇ ਹੀ ਲੀਡਰਾਂ ਅਤੇ ਕਾਰਜਕਰਤਾਵਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਅਜਿਹਾ ਹੀ ਕੁੱਝ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਲੰਧਰ ਦੇ ਨਕੋਦਰ ਇਲਾਕੇ ਵਿੱਚ ਜਿੱਥੇ ਕਾਂਗਰਸ ਵੱਲੋਂ ਡਾ ਨਵਜੋਤ ਦਹੀਆ ਨੂੰ ਟਿਕਟ ਦਿੱਤੀ ਗਈ ਹੈ। ਲੇਕਿਨ ਇਲਾਕੇ ਦੇ ਕਾਂਗਰਸੀ ਲੀਡਰ ਅਤੇ ਕਾਰਜਕਰਤਾ ਇਸ ਦੇ ਵਿਰੋਧ ਵਿੱਚ ਵੱਡੀਆਂ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਕਾਂਗਰਸੀ ਲੀਡਰਾਂ ਅਤੇ ਕਾਰਜਕਰਤਾਵਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਵਿੱਚ ਇਕ ਕਾਰਜਕਰਤਾ ਅਤੇ ਲੀਡਰ ਦੇ ਤੌਰ 'ਤੇ ਮਿਹਨਤ ਕਰ ਰਹੇ ਹਨ, ਪਰ ਪਾਰਟੀ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਅਣਗੌਲੇ ਕਰ ਇਲਾਕੇ ਦੇ ਟਿਕਟ ਇੱਕ ਪੈਰਾਸ਼ੂਟ ਰਾਹੀਂ ਉਤਾਰੇ ਉਮੀਦਵਾਰ ਨੂੰ ਦੇ ਦਿੱਤੀ ਗਈ।